ਕ੍ਰਿਸਮਿਸ ਦਾ ਨਾਂ ਸੁਣਦੇ ਹੀ ਬੱਚਿਆਂ ਦੇ ਮਨ ‘ਚ ਸਫੈਦ ਅਤੇ ਲੰਮੀ ਦਾੜ੍ਹੀ ਵਾਲੇ ਲਾਲ ਰੰਗ ਦੇ ਕੱਪੜੇ, ਸਿਰ ‘ਤੇ ਫੁਲਗੀ ਵਾਲੀ ਟੋਪੀ ਪਹਿਨੇ ਤੇ ਪਿੱਠ ‘ਤੇ ਖਿਡੌਣਿਆਂ ਦਾ ਝੋਲਾ ਲੱਦੀ ਬਜ਼ੁਰਗ ਬਾਬੇ ‘ਸੈਂਟਾ ਕਲੋਜ਼’ ਦੀ ਤਸਵੀਰ ਬਣ ਜਾਂਦੀ ਹੈ।
ਕ੍ਰਿਸਮਸ (25 ਦਸੰਬਰ) ਦੇ ਦਿਨ ਤਾਂ ਬੱਚਿਆਂ ਨੂੰ ਸੈਂਟਾ ਕਲੋਜ਼ ਦਾ ਖਾਸ ਤੌਰ ‘ਤੇ ਇੰਤਜਾਰ ਰਹਿੰਦਾ ਹੈ, ਕਿਉਂਕਿ ਇਸ ਦਿਨ ਉਹ ਬੱਚਿਆਂ ਲਈ ਢੇਰ ਸਾਰੇ ਤੋਹਫੇ ਅਤੇ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਲੈ ਕੇ ਆਉਂਦੇ ਹਨ। ਇਸਾਈ ਧਰਮ ਦੇ ਬੱਚੇ ਤਾਂ ਸੈਂਟਾ ਕਲੋਜ਼ ਨੂੰ ਦੇਵਦੂਤ ਮੰਨਦੇ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੈਂਟਾ ਕਲੋਜ਼ ਉਨ੍ਹਾਂ ਲਈ ਤੋਹਫੇ ਲੈ ਕੇ ਸਿੱਧੇ ਸਵਰਗ ਤੋਂ ਧਰਤੀ ‘ਤੇ ਆਉਂਦਾ ਹੈ ਅਤੇ ਟੋਫੀਆਂ, ਚਾਕਲੇਟ, ਫਲ, ਖਿਡੌਣੇ ਤੇ ਹੋਰ ਤੋਹਫੇ ਵੰਡ ਕੇ ਵਾਪਸ ਸਵਰਗ ‘ਚ ਚਲਿਆ ਜਾਂਦਾ ਹੈ। ਬੱਚੇ ਪਿਆਰ ਨਾਲ ਸੈਂਟਾ ਕਲੋਜ਼ ਨੂੰ ‘ਕ੍ਰਿਸਮਸ ਫਾਦਰ’ ਵੀ ਕਹਿੰਦੇ ਹਨ।
ਮੰਨਿਆ ਜਾਂਦਾ ਹੈ ਕਿ ਸਾਂਤਾ ਨਿਕੋਲਸ ਦਾ ਘਰ ਉੱਤਰੀ ਧਰੁੱਵ ‘ਤੇ ਹੈ ਅਤੇ ਉਹ ਉੱਡਣ ਵਾਲੇ ਰੇਨਡੀਅਰਸ ਦੀ ਗੱਡੀ ‘ਤੇ ਚੱਲਦੇ ਹਨ। ਸਾਂਤਾ ਦਾ ਇਹ ਆਧੁਨਿਕ ਰੂਪ 19ਵੀਂ ਸਦੀ ਤੋਂ ਹੋਂਦ ਵਿੱਚ ਆਇਆ। ਉਸ ਤੋਂ ਪਹਿਲਾਂ ਅਜਿਹਾ ਨਹੀਂ ਸੀ। ਅੱਜ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਜਨਮੇ ਸਾਂਤਾ ਨਿਕੋਲਸ ਨੂੰ ਅਸਲੀ ਸਾਂਤਾ ਅਤੇ ਸੈਂਟਾ ਕਲੋਜ਼ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਹਾਲਾਂਕਿ ਸਾਂਤਾ ਨਿਕੋਲਸ ਅਤੇ ਜੀਜਸ ਦੇ ਜਨਮ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਫਿਰ ਵੀ ਅੱਜ ਦੇ ਸਮੇਂ ‘ਚ ਸੈਂਟਾ ਕਲੋਜ਼ ਕ੍ਰਿਸਮਸ ਦਾ ਅਹਿਮ ਹਿੱਸਾ ਹੈ।
ਸਾਂਤਾ ਨਿਕੋਲਸ ਦਾ ਜਨਮ ਤੀਜੀ ਸਦੀ ਵਿਚ ਜੀਸਸ ਦੀ ਮੌਤ ਦੇ 280 ਸਾਲ ਬਾਅਦ ਮਾਇਰਾ ਵਿਚ ਹੋਇਆ ਸੀ। ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਮਗਰੋਂ ਨਿਕੋਲਸ ਨੂੰ ਸਿਰਫ ਭਗਵਾਨ ਜੀਸਸ ‘ਤੇ ਯਕੀਨ ਸੀ। ਵੱਡੇ ਹੋਣ ‘ਤੇ ਨਿਕੋਲਸ ਨੇ ਆਪਣਾ ਜੀਵਨ ਭਗਵਾਨ ਨੂੰ ਸੌਂਪ ਦਿੱਤਾ। ਉਹ ਪਹਿਲਾਂ ਇਕ ਪਾਦਰੀ ਬਣੇ ਫਿਰ ਬਿਸ਼ਪ। ਦੂਜਿਆਂ ਦੀ ਮਦਦ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਸੀ। ਉਹ ਗਰੀਬ ਬੱਚਿਆਂ ਅਤੇ ਲੋੜਵੰਦਾਂ ਨੂੰ ਤੋਹਫੇ ਦਿੰਦੇ ਸਨ। ਨਿਕੋਲਸ ਨੂੰ ਇਸੇ ਕਰ ਕੇ ਸਾਂਤਾ ਕਿਹਾ ਜਾਂਦਾ ਹੈ ਕਿਉਂਕਿ ਉਹ ਅੱਧੀ ਰਾਤ ਨੂੰ ਤੋਹਫੇ ਵੰਡਦੇ ਸਨ।
ਕ੍ਰਿਸਮਸ ਟ੍ਰੀ :
ਸਦਾਬਹਾਰ ਕ੍ਰਿਸਮਸ ਦਰੱਖਤ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ। ਇਸ ਰੁੱਖ ਨੂੰ ਹੀ ਕ੍ਰਿਸਮਸ ਟ੍ਰੀ ਕਿਹਾ ਜਾਂਦਾ ਹੈ। ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਵਿਅਕਤੀ ਬੋਨੀਫੇਂਸ ਟੂਅੋ ਨਾਂ ਦਾ ਅੰਗਰੇਜ ਧਰਮ ਪ੍ਰਚਾਰਕ ਸੀ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਵਿਚ ਰੱਖਣ ਨਾਲ ਬੂਰੀ ਆਤਮਾਵਾਂ ਦੂਰ ਹੁੰਦੀਆਂ ਹਨ ਅਤੇ ਸਾਕਾਰਾਤਮਕ ਊਰਜਾ ਘਰ ਵਿੱਚ ਵੱਗਦੀ ਹੈ।