ਬੀਜਿੰਗ, ਏਜੰਸੀ : ਚੀਨ ‘ਚ ਲੁੱਟ, ਡਾਕੇ ਅਤੇ ਕਤਲੇਆਮ ਕਰਨ ਵਾਲੀ ਚੀਨੀ ਸੀਰੀਅਲ ਕਿਲਰ ਦੀ ਖੇਡ ਖਤਮ ਹੋ ਗਈ। ਦਰਅਸਲ, ਸੁਪਰੀਮ ਪੀਪਲਜ਼ ਕੋਰਟ (SPC) ਨੇ ਇਸ ਕਾਤਲ ਹਸੀਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਸਮਾਚਾਰ ਏਜੰਸੀ, ਸ਼ਿੰਹੂਆ ਦੀ ਰਿਪੋਰਟ ਅਨੁਸਾਰ, ਜਿਆਂਗਸ਼ੀ ਸੂਬੇ ‘ਚ ਨਾਨਚਾਂਗ ਦੇ ਹਾਇਰ ਪੀਪਲਜ਼ ਅਦਾਲਤ ਵੱਲੋਂ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੋਸ਼ੀ ਔਰਤ ਲਾਓ ਰੋਂਗਝੀ ਦੀ ਮੌਤ ਦੀ ਸਜ਼ਾ ਨੂੰ ਐੱਸਪੀਸੀ ਨੇ ਮਨਜ਼ੂਰੀ ਦੇ ਦਿੱਤੀ ਸੀ।
ਆਪਣੇ ਪ੍ਰੇਮੀ ਨਾਲ ਮਿਲ ਕੇ ਕਰਦੀ ਸੀ ਅਪਰਾਧ : ਦਰਅਸਲ, ਇੱਕ ਮਾਮਲੇ ਵਿੱਚ ਦੋਸ਼ੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਕ ਸ਼ਖ਼ਸ ਨੂੰ ਪਹਿਲਾਂ ਜ਼ਖ਼ਮੀ ਕੀਤੀ ਅਤੇ ਫਿਰ ਉਸ ਦੇ ਘਰ ਨੂੰ ਲੁੱਟਣ ਲੱਗ ਗਏ। ਇੰਨਾ ਹੀ ਨਹੀ., ਦੋਵਾਂ ਨੇ ਉਸ ਦੌਰਾਨ ਉਸ ਸ਼ਖ਼ਸ ਦੀ ਪਤਨੀ ਅਤੇ ਦੋ ਸਾਲ ਦੀ ਬੇਟੀ ਦੀ ਹੱਤਿਆ ਕਰ ਦਿੱਤੀ ਸੀ।
20 ਸਾਲ ਬਾਅਦ ਹੋਈ ਗ੍ਰਿਫ਼ਤਾਰੀ : ਐੱਸਪੀਸੀ ਨੇ ਬਿਆਨ ‘ਚ ਕਿਹਾ ਕਿ ਲਾਓ ਦੇ ਅਪਰਾਧਾਂ ਨੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ਦੇ ਕਈ ਗੰਭੀਰ ਨਤੀਜੇ ਨਿਕਲੇ। ਲਾਓ ਨੇ ਵੱਖ-ਵੱਖ ਨਾਵਾਂ ਨਾਲ ਲਗਪਗ 20 ਸਾਲਾਂ ਤੱਕ ਖ਼ੁਦ ਨੂੰ ਛੁਪਾ ਕੇ ਰੱਖਿਆ ਅਤੇ ਆਖ਼ਰਕਾਰ ਨਵੰਬਰ 2019 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਤੰਬਰ 2021 ‘ਚ, ਨਾਨਚਾਂਗ ਹਾਇਰ ਪੀਪਲਜ਼ ਕੋਰਟ ਨੇ ਲਾਓ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਖਿ਼ਲਾਫ਼ ਲਾਓ ਨੇ ਬਾਅਦ ਵਿੱਚ ਅਪੀਲ ਕੀਤੀ। ਹਾਲਾਂਕਿ, ਨਵੰਬਰ 2022 ‘ਚ ਜਿਆਂਗਸ਼ੀ ਸੂਖੇ ਦੇ ਹਾਇਰ ਪੀਪਲਜ਼ ਕੋਰਟ ਨੇ ਮਾਮਲੇ ਦੀ ਦੂਜੀ ਸੁਣਵਾਈ ਪੂਰੀ ਕਰਨ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।