ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਸਰਕਾਰੀ ਭਵਨ ਵਿਖੇ ਸਮਾਜ ਵਿਚ ਵੱਖੋ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 232 ਸ਼ਖ਼ਸੀਅਤਾਂ ਨੂੰ ਸਨਮਾਨ ਅਤੇ ਪੁਰਸਕਾਰ ਪ੍ਰਦਾਨ ਕੀਤੇ | ਇਨ੍ਹਾਂ ਵਿਚੋਂ 80 ਨੂੰ ਮੈਡਲ ਆਫ਼ ਆਨਰ’ ਅਤੇ 152 ਨੂੰ ‘ਚੀਫ਼ ਐਗਜ਼ੀਕਿਊਟਿਵ ਕਮੈਨਡੇਸ਼ਨ’ ਪੁਰਸਕਾਰ ਪ੍ਰਦਾਨ ਕੀਤੇ ਗਏ | ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਲਈ ਉਹ ਪਲ ਮਾਣ ਅਤੇ ਖ਼ੁਸ਼ੀ ਭਰਭੂਰ ਸਨ ਜਦੋਂ ਸਮਾਜ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਈ ਗੁਰਮੇਲ ਸਿੰਘ ਨਿਆਮਤਪੁਰੀ ਨੂੰ ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ‘ਚੀਫ਼ ਐਗਜ਼ੀਕਿਊਟਿਵ ਕਮੈਨਡੇਸ਼ਨ’ ਪੁਰਸਕਾਰ ਪ੍ਰਦਾਨ ਕੀਤਾ ਗਿਆ | ਭਾਈ ਗੁਰਮੇਲ ਸਿੰਘ ਗੁਰਦੁਆਰਾ ਖ਼ਾਲਸਾ ਦੀਵਾਨ ‘ਚ ਧਾਰਮਿਕ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਸਹਿਯੋਗ ਨਾਲ ਹਾਂਗਕਾਂਗ ‘ਚ ਪੰਜਾਬੀ ਸਿਖਲਾਈ ਅਤੇ ਗੁਰਮਤਿ ਪ੍ਰਚਾਰ ਲਈ ਕਾਰਜਸ਼ੀਲ ਹਨ | ਹਾਂਗਕਾਂਗ ‘ਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਵਲੋਂ ਜ਼ੁਬਿਨ ਫਾਊਾਡੇਸ਼ਨ ਸੰਸਥਾ ਅਧੀਨ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ |