ਭਾਰਤ ਵਲੋਂ ਕੌਮਾਂਤਰੀ ਉਡਾਣਾਂ ਸਾਲ ਦੇ ਅਖੀਰ ਤੱਕ

0
359

ਨਵੀਂ ਦਿੱਲੀ, ( ਪੰਜਾਬੀ ਚੇਤਨਾ ਬਿਊਰੋ )-ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਦੱਸਿਆ ਕਿ ਕੌਮਾਂਤਰੀ ਯਾਤਰੀ ਉਡਾਣ ਸੇਵਾਵਾਂ ਬਹੁਤ ਜਲਦੀ ਅਤੇ ਸੰਭਵ ਤੌਰ ‘ਤੇ ਇਸ ਸਾਲ ਦੇ ਅਖੀਰ ਤੱਕ ਆਮ ਹੋਣ ਦੀ ਉਮੀਦ ਹੈ | ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਮਾਰਚ 2020 ਤੋਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਨਿਰਧਾਰਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਮੁਅੱਤਲ ਹਨ ਅਤੇ ਮੁਅੱਤਲੀ ਨੂੰ 30 ਨਵੰਬਰ ਤੱਕ ਵਧਾ ਦਿੱਤਾ ਗਿਆ ਸੀ | ਬਾਂਸਲ ਨੇ ਕਿਹਾ ਕਿ ਭਾਰਤ ਕੋਲ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ 25 ਤੋਂ ਵੱਧ ਦੇਸ਼ਾਂ ਦੇ ਨਾਲ ‘ਏਅਰ ਬਬਲ’ ਦੀ ਵਿਵਸਥਾ ਹੈ | ਦੋ ਦੇਸ਼ਾਂ ਵਿਚਕਾਰ ‘ਏਅਰ ਬਬਲ’ ਦੀ ਵਿਵਸਥਾ ਦੇ ਤਹਿਤ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਉਨ੍ਹਾਂ ਦੇ ਸੰਬੰਧਿਤ ਕੈਰੀਅਰਾਂ ਦੁਆਰਾ ਇਕ ਦੂਜੇ ਦੇ ਖੇਤਰਾਂ ‘ਚ ਕੁਝ ਸ਼ਰਤਾਂ ਦੇ ਅਧੀਨ ਚਲਾਇਆ ਜਾ ਸਕਦਾ ਹੈ |