ਤਹਿਰਾਨ: ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਤਹਿਰਾਨ ਦੇ ਵਕੀਲ ਅਲੀ ਅਲਕਾਸਿਮਹਾਰ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਹੋਰ 30 ਲੋਕਾਂ ਦੇ ਨਾਲ ਤਿੰਨ ਜਨਵਰੀ ਦੇ ਹਮਲੇ ਵਿਚ ਸ਼ਾਮਲ ਸੀ। ਇਸ ਹਮਲੇ ਵਿਚ ਇਰਾਨ ਦਾ ਜਨਰਲ ਕਾਸੀਮ ਸੁਲੇਮਾਨੀ ਮਾਰਿਆ ਗਿਆ ਸੀ।
ਇਰਾਨ ਨੇ ਨਿਸ਼ਚਤ ਤੌਰ ‘ਤੇ ਇੰਟਰਪੋਲ ਦੀ ਮਦਦ ਮੰਗੀ ਹੈ ਪਰ ਫਰਾਂਸ ਦੇ ਲਿਓਨ ਵਿੱਚ ਸਥਿਤ ਇੰਟਰਪੋਲ ਨੇ ਤੁਰੰਤ ਬੇਨਤੀ ਦਾ ਜਵਾਬ ਨਹੀਂ ਦਿੱਤਾ। ਅਲਕਾਸੀਮਰ ਨੇ ਇਹ ਵੀ ਕਿਹਾ ਕਿ ਇਰਾਨ ਨੇ ਟਰੰਪ ਅਤੇ ਹੋਰਾਂ ਲਈ ‘ਰੈੱਡ ਨੋਟਿਸ’ ਦੀ ਬੇਨਤੀ ਕੀਤੀ ਸੀ, ਜੋ ਇੰਟਰਪੋਲ ਦੁਆਰਾ ਜਾਰੀ ਕੀਤਾ ਉੱਚ ਪੱਧਰੀ ਨੋਟਿਸ ਹੈ।