ਸਾਊਦੀ ਅਰਬ ਵਿੱਚ ਸਿਨੇਮਾਘਰਾਂ ਤੋਂ ਪਾਬੰਦੀ ਹਟੀ

0
356

ਰਿਆਧ : ਰੂੜੀਵਾਦੀ ਮੁਲਕ ਨੂੰ ਹਲੂਣਾ ਦੇ ਰਹੇ ਸ਼ਾਸਕ ਰਾਜਕੁਮਾਰ ਵੱਲੋਂ ਸ਼ੁਰੂ ਕੀਤੇ ਸਮਾਜਿਕ ਸੁਧਾਰਾਂ ਦੀ ਲੜੀ ਤਹਿਤ ਸਾਊਦੀ ਅਰਬ ਵਿੱਚ ਸਿਨੇਮਾਘਰਾਂ ਉਤੇ ਦਹਾਕਿਆਂ ਤੋਂ ਲੱਗੀ ਪਾਬੰਦੀ ਅੱਜ ਹਟਾ ਦਿੱਤੀ ਗਈ।
ਸਰਕਾਰ ਨੇ ਕਿਹਾ ਕਿ ਉਹ ਸਿਨੇਮਾਘਰਾਂ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਫੌਰੀ ਸ਼ੁਰੂ ਕਰੇਗੀ ਅਤੇ ਪਹਿਲਾ ਫਿਲਮ ਥੀਏਟਰ ਅਗਲੇ ਸਾਲ ਮਾਰਚ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ। ਸਿਨੇਮਾਘਰ ਮੁੜ ਸ਼ੁਰੂ ਕਰਨ ਦਾ ਫੈਸਲਾ ਇਸ ਰਾਜਾਸ਼ਾਹੀ ਵਿੱਚ ਮਿਸਾਲੀ ਤਬਦੀਲੀ ਦਾ ਸੂਚਕ ਹੈ। ਰੂੜੀਵਾਦੀ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਸੱਭਿਆਚਾਰਕ ਤੇ ਸੂਚਨਾ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਕਮਰਸ਼ੀਅਲ ਸਿਨੇਮਾਘਰਾਂ ਨੂੰ 2018 ਦੇ ਸ਼ੁਰੂ ਵਿੱਚ ਚਲਾਉਣ ਦੀ ਇਜਾਜ਼ਤ ਹੋਵੇਗੀ। ਇੱਥੇ ਕਮਰਸ਼ੀਅਲ ਸਿਨੇਮਾਘਰ 35 ਸਾਲ ਪਹਿਲਾਂ ਬੰਦ ਕਰ ਦਿੱਤੇ ਗਏ ਸਨ।

-ਏਐਫਪੀ