ਚੀਨ ਨੇ ਸਫਲਤਾ ਨਾਲ ਚਾਰ ਸੈਟੇਲਾਈਟ ਲਾਂਚ ਕੀਤੇ

0
263

ਪੇਈਚਿੰਗ (ਪੀਟੀਆਈ ) : ਚੀਨ ਨੇ ਅੱਜ ਚਾਰ ਸੈਟੇਲਾਈਟ ਨੂੰ ਸਫਲਤਾਪੂਰਵਕ ਨਿਰਧਾਰਤ ਗ੍ਰਹਿ ਪੰਧ ’ਤੇ ਭੇਜਿਆ ਹੈ, ਜਿਨ੍ਹਾਂ ਦੀ ਵਰਤੋਂ ਵਾਤਾਵਰਨ ਤਬਦੀਲੀਆਂ ਦੀ ਨਿਗਰਾਨੀ ਕਰਨ, ਗ੍ਰਹਿ ਸਰੋਤਾਂ ਦੀ ਖੋਜ, ਆਫ਼ਤ ਰੋਕਥਾਮ ਆਦਿ ਲਈ ਕੀਤੀ ਜਾਵੇਗੀ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੀ ਖ਼ਬਰ ਮੁਤਾਬਕ, ਸੈਟੇਲਾਈਟ ਨੂੰ ਉਤਰੀ ਸ਼ਾਂਕਸੀ ਸੂਬੇ ਦੇ ਤਾਇਯੁਆਨ ਸੈਟੇਲਾਈਟ ਲਾਂਚ ਕੇਂਦਰ ‘ਲੌਂਗ ਮਾਰ-2 ਡੀ ਰਾਕੇਟ’ ਵੱਲੋਂ ਸਥਾਨਕ ਸਮੇਂ ਅਨੁਸਾਰ ਸਵੇਰੇ 11.03 ਵਜੇ ਲਾਂਚ ਕੀਤਾ ਗਿਆ। ‘ਸੀਜੀਟੀਐੱਨ’ ਖ਼ਬਰ ਚੈਨਲ ਮੁਤਾਬਕ, ਇਨ੍ਹਾਂ ਵਿੱਚ ਚੀਨ ਸਪੇਸਸੈੱਟ ਕੰਪਨੀ ਲਿਮਟਡ ਵੱਲੋਂ ਵਿਕਸਤ ਪੇਈਚਿੰਗ-3 ਸੈਟੇਲਾਈਟ, ਇੱਕ ਕਮਰਸ਼ੀਅਲ ਰਿਮੋਟ ਸੈਂਸਿੰਗ ਸੈਟੇਲਾਈਟ ਸ਼ਾਮਲ ਸੀ। ਇਸ ਦੀ ਵਰਤੋਂ ਮੁੱਖ ਤੌਰ ’ਤੇ ਸਰੋਤਾਂ ਦੀ ਭਾਲ, ਵਾਤਾਵਰਨ ਤਬਦੀਲੀਆਂ ਦੀ ਨਿਗਰਾਨੀ, ਸ਼ਹਿਰੀ ਪ੍ਰਬੰਧਨ ਅਤੇ ਆਫ਼ਤ ਰੋਕਥਾਮ ਆਦਿ ਲਈ ਕੀਤੀ ਜਾਂਦੀ ਹੈ। ਚੀਨ ਨੇ 3 ਜੂਨ ਨੂੰ ਨਵੀਂ ਪੀੜ੍ਹੀ ਦੇ ਪਹਿਲੇ ਮੌਸਮ ਸਬੰਧੀ ਸੈਟੇਲਾਈਟ ਨੂੰ ਨਿਰਧਾਰਿਤ ਗ੍ਰਹਿ ਪੰਧ ’ਤੇ ਸਫਲਤਾਪੂਰਵਕ ਭੇਜਿਆ ਸੀ। –