ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਕੈਰੀ ਲੈਮ ਅਨੁਸਾਰ ਹਾਂਗ ਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ਸਹੀ ਹਲਾਤ ਵਿਚ ਕੰਮ ਕਰ ਰਿਹਾ ਹੈ। ਉਹ ਉਨਾਂ ਮੀਡੀਆ ਰੀਪੋਰਟਾਂ ਦਾ ਜਵਾਬ ਦੇ ਰਹੇ ਸਨ ਜਿਨਾਂ ਵਿਚ ਕਿਹਾ ਗਿਆ ਸੀ ਕਿ ਹਾਂਗ ਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ਤੋਂ ਸ਼ੱਕੀ ਰੇਡੀਓ ਐਕਟਿਵ ਲੀਕ ਹੋਣ ਦੀਆਂ ਖਬਰਾਂ ਹਨ। ਇਨਾਂ ਖਬਰਾਂ ਤੋਂ ਫਰਾਂਸ ਦੀ ਕੰਪਨੀ ਨੇ ਕਿਹਾ ਕਿ ਪਲਾਂਟ ਨੂੰ ਚਲਾਉਣ ਵਿੱਚ ਤਕਨੀਦੀ ਮੁਸ਼ਕਲ ਆ ਰਹੀ ਹੈ। ਇਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਤੈਸ਼ਾਨ ਪਰਮਾਣੂ ਪਲਾਂਟ ਨੂੰ ਚੀਨ ਤੇ ਫਰਾਂਸ ਦੀਆਂ ਕੰਪਨੀਆਂ ਸਾਂਝੇ ਤੌਰ ’ਤੇ ਚਲਾ ਰਹੀਆਂ ਹਨ।