ਹਾਂਗਕਾਂਗ(ਪਚਬ): ਕੋਰਨਾ ਵਾਇਰਸ ਕਾਰਨ ਬਹੁਤ ਸਾਰਾ ਸਰਕਾਰੀ ਕੰਮ ਠੱਪ ਪਿਆ ਹੈ ਤੇ ਹੁਣ ਜਦ ਕੋਰਨਾ ਤੋ ਰਾਹਤ ਮਿਲ ਰਹੀ ਹੈ ਤਾਂ ਸਰਕਾਰ ਨੇ ਕੁਝ ਰਾਹਤਾਂ ਦਾ ਐਲਾਨ ਕੀਤਾ ਹੈ। ਅੱਜ ਹਵਤਾਵਰੀ ਪ੍ਰੈਸ ਮਿਲਣੀ ਦੌਰਾਨ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਕਿਹਾ ਕਿ ਸੋਮਵਾਰ ਤੋਂ ਬਹੁਤੇ ਸਰਕਾਰੀ ਦਫਤਾਰ ਆਮ ਵਾਂਗ ਕੰਮ ਸੁਰੂ ਕਰ ਦੇਣਗੇ। ਇਸ ਤੋਂ ਇਲਾਵਾ ਲਾਇਬਰੇਰੀਆ, ਖੁੱਲੇ ਗਰਾਊਡ ਅਤੇ ਮਿਊਜੀਅਮ ਵੀ ਖੁੱਲ ਜਾਣਗੇ। ਉਨਾਂ ਅੱਗੇ ਕਿਹਾ ਕਿ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤਾ ਪਾਬੰਦੀ ਜਾਰੀ ਰਹੇਗੀ। ਹੋਰ ਪਾਬੰਦੀਆਂ ਹਟਾਉਣ ਲਈ ਫੈਸਲਾ ਬਾਅਦ ਵਿਚ ਲਿਆ ਜਾਵੇਗਾ।