ਹਾਂਗਕਾਂਗ, 26 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਜੰਮਪਲ 18 ਸਾਲਾ ਮੁੱਕੇਬਾਜ਼ ਤਕਦੀਰ ਸਿਘ ਵਲੋਂ ਥਾਈਲੈਂਡ ਵਿਖੇ ‘ਸਿੰਗਫਾਤੌਾਗ’ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਜਿੱਤ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ | ਇਸ ਮੁਕਾਬਲੇ ਵਿਚ ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਚੀਨ, ਹਾਂਗਕਾਂਗ, ਮੋਰੋਕੋ, ਮਲੇਸ਼ੀਆ ਅਤੇ ਥਾਈਲੈਂਡ ਦੇ ਚੋਟੀ ਦੇ ਖਿਡਾਰੀਆਂ ਵਲੋਂ ਹਿੱਸਾ ਲਿਆ ਗਿਆ ਸੀ | ਤਕਦੀਰ ਸਿੰਘ ਦੇ ਕੋਚ ਯਾਨਿਕ ਮੁਤਾਬਿਕ ਤਕਦੀਰ ਸਿਘ ਡਬਲਯੂ. ਬੀ. ਸੀ. ਮੁਕਾਬਲਿਆਂ ਵਿਚ ਸ਼ਾਮਿਲ ਹੋਣ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਤਕਦੀਰ ਸਿੰਘ ਵਲੋਂ 16 ਸਾਲ ਦੀ ਉਮਰ ਵਿਚ ਆਪਣੇ ਤੋਂ ਦੁੱਗਣੀ ਤੋਂ ਵੀ ਵੱਧ ਉਮਰ ਦੇ ਚੋਟੀ ਦੇ 37 ਸਾਲਾ ਖਿਡਾਰੀ ਐਮੀਗੋ ਸ਼ੋਏ ਨੂੰ ਮਾਤ ਦੇ ਕੇ ਦੁਨੀਆ ਦਾ ਧਿਆਨ ਖਿੱਚਿਆ ਹੈ |