ਸਰਾਬੀਆਂ ਦਾ ਅਨੋਖਾ ਕਾਰਨਾਮਾ??

0
585

ਕਾਬੁਲ- ਤਾਲਿਬਾਨ ਦੀ ਸਰਦਾਰੀ ਵਿਚ ਆ ਚੁੱਕੇ ਅਫਗਾਨਿਸਤਾਨ ਤੋਂ ਸੱਤਾ ਸੰਘਰਸ਼ ਅਤੇ ਲੜਾਈ-ਝਗੜੇ ਦੀਆਂ ਖ਼ਬਰਾਂ ਵਿਚਾਲੇ ਇਕ ਅਨੌਖੀ ਖ਼ਬਰ ਆਈ ਹੈ, ਜੋ ਤੁਹਾਡੇ ਬੁੱਲ੍ਹਾਂ ’ਤੇ ਮੁਸਕਰਾਹਟ ਫੈਲਾਉਣ ਵਾਲੀ ਖ਼ਬਰ ਆਈ ਹੈ, ਜੋ ਤੁਹਾਡੇ ਬੁੱਲ੍ਹਾਂ ’ਤੇ ਮੁਸਕਰਾਹਟ ਫੈਲਾਅ ਦੇਵੇਗੀ। ਇਹ ਖ਼ਬਰ 3 ਦੋਸਤਾਂ ਦੀ ਹੈ। ਸ਼ਰਤ ਤੋਂ ਬਾਅਦ ਤਿੰਨੋਂ ਦੋਸਤ ਇੰਝ ਦੌੜੇ ਜਿਵੇਂ ਪਹਿਲਾਂ ਕਦੀ ਸੁਣਿਆ ਵੀ ਨਹੀਂ ਗਿਆ। ਸ਼ਰਤ ਪੂਰੀ ਕਰਨ ਲਈ ਉਹ ਅਫਗਾਨਿਸਤਾਨ ਤੋਂ 400 ਕਿਲੋਮੀਟਰ ਦੌੜਦੇ ਹੋਏ ਦੂਸਰੇ ਦੇਸ਼ ਤਜਾਕਿਸਤਾਨ ਪਹੁੰਚ ਗਏ। ਮਿਰਰ ਯੂ. ਕੇ. ਦੀ ਇਕ ਰਿਪੋਰਟ ਮੁਤਾਬਕ ਜਾਡੀ ਬ੍ਰੈਗਰ, ਗਾਲਡ ਅਤੇ ਗੇਬੇ ਨਾਂ ਦੇ 3 ਦੋਸਤ ਤਾਲਿਬਾਨ ਲੜਾਕਿਆਂ ਦੀਆਂ ਨਜ਼ਰਾਂ ਤੋਂ ਬਚ ਕੇ ਅਫਗਾਨਿਸਤਾਨ ਦੇ ਕਿਸੇ ਕੋਨੇ ਵਿਚ ਬੈਠ ਕੇ ਪਾਰਟੀ ਕਰ ਰਹੇ ਸਨ। ਸ਼ਰਾਬ ਪੀਣ ਤੋਂ ਬਾਅਦ ਤਿੰਨਾਂ ਨੂੰ ਨਸ਼ਾ ਚੜ੍ਹਿਆ ਤਾਂ ਉਨ੍ਹਾਂ ਵਿਚ ਸ਼ਰਤ ਲੱਗ ਗਈ। ਤਿੰਨਾਂ ਨੇ ਨਸ਼ੇ ਵਿਚ ਤੈਅ ਕੀਤਾ ਕਿ ਘੁੰਮਦੇ ਹੋਏ ਗਲੋਬ ’ਤੇ ਜਿਥੇ ਉਹ ਉਂਗਲੀ ਰੱਖ ਦੇਣਗੇ, ਉਥੋਂ ਤੱਕ ਉਹ ਦੌੜ ਕੇ ਜਾਣਗੇ। ਇਸ ਤੋਂ ਬਾਅਦ ਇਕ ਨੇ ਅੱਖਾਂ ਮੀਟ ਕੇ ਉਂਗਲੀ ਰੱਖ ਦਿੱਤੀ ਤੇ ਉਸੇ ਪੁਆਇੰਟ ਲਈ ਤਿੰਨੋਂ ਨਿਕਲ ਪਏ। ਉਹ ਗੁਆਂਢੀ ਦੇਸ਼ ਤਜਾਕਿਸਤਾਨ ਦੀ ਬਾਰਟਾਂਗ ਘਾਟੀ ਤੱਕ ਦੌੜੇ। ਇਸ ਖੇਤਰ ਨੂੰ ਦੁਨੀਆ ਦੇ ਸਭ ਤੋਂ ਦੂਰ ਅਤੇ ਸੁੰਨਸਾਨ ਖੇਤਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ
ਇਕ ਮੈਪ ਸੀ ’ਤੇ ਰਸਤੇ ਦੀ ਜਾਣਕਾਰੀ ਨਹੀਂ ਸੀ-

ਇਨ੍ਹਾਂ 3 ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦੌੜ ਕਿਵੇਂ ਪੂਰੀ ਕੀਤੀ ਹੈ। ਦੌੜ ਦੀ ਸ਼ੁਰੂਆਤ ਵਿਚ ਉਨ੍ਹਾਂ ਕੋਲ ਇਕ ਮੈਪ ਸੀ ਪਰ ਰਸਤੇ ਦੀ ਜਾਣਕਾਰੀ ਘੱਟ ਸੀ। ਉਨ੍ਹਾਂ ਨੇ ਇਸ ਸਫਰ ਦੌਰਾਨ ਬੀਮਾਰੀ, ਸੱਟਾਂ, ਕੁਦਰਤੀ ਰੁਕਾਵਟਾਂ, ਤਿੱਖੀ ਧੁੱਪ ਅਤੇ ਵੀਜ਼ਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਕੇ ਦੁਨੀਆ ਦੀ ਛੱਤ ਕਹੇ ਜਾਣ ਵਾਲੇ ਪਾਮੀਰ ਦੇ ਪਠਾਰ ਨੂੰ ਵੀ ਪਾਰ ਕਰ ਲਿਆ।
7 ਦਿਨਾਂ ’ਚ ਕੁਰਕੁਲ ਝੀਲ ਪਹੁੰਚ ਕੇ ਪੂਰੀ ਹੋਈ ਦੌੜ-
ਇਸ ਦੌੜ ਨੂੰ ਤਿੰਨਾਂ ਨੇ 7 ਦਿਨਾਂ ਵਿਚ ਕੁਰਕੁਲ ਝੀਲ ’ਤੇ ਪਹੁੰਚ ਕੇ ਪੂਰਾ ਕੀਤਾ। ਇਸ ਦੇ ਲਈ ਉਹ ਰੋਜ਼ਾਨਾ ਲਗਭਗ ਇਕ ਮੈਰਾਥਨ ਤੋਂ ਵੀ ਜ਼ਿਆਦਾ ਦੌੜੇ। ਤਿੰਨਾਂ ਦੋਸਤਾਂ ਦੀ ਇਸ ਅਜਬ ਦੌੜ ਨੂੰ ਸੋਰਸੀ ਫਿਲਮਜ਼ ਨੇ ਡਾਕੂਮੈਂਟ ਵੀ ਕੀਤਾ ਸੀ।
ਸ਼ਰਤ ਪੂਰੀ ਕਰਨ ਦਾ ਜਨੂੰਨ ਸੀ : ਜਾਡੀ ਬ੍ਰੈਗਰ
ਸ਼ਰਤ ਲਾ ਕੇ ਦੌੜਨ ਵਾਲਿਆਂ ਵਿਚੋਂ ਇਕ ਜਾਡੀ ਬ੍ਰੈਗਰ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਦੀ ਫੌਜ ਤੋਂ ਰਿਟਾਇਰ ਹਾਂ ਅਤੇ ਦੌੜਨ ਵਿਚ ਬਹੁਤ ਚੰਗਾ ਹਾਂ ਪਰ ਸ਼ਰਾਬ ਪੀਣ ਦੇ ਮਾਮਲੇ ਵਿਚ ਉਸ ਤੋਂ ਵੀ ਚੰਗਾ ਹਾਂ। ਜਦੋਂ ਨਸ਼ੇ ਵਿਚ ਸ਼ਰਤ ਲੱਗੀ ਤਾਂ ਮੈਨੂੰ ਤਜਾਕਿਸਤਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਸ਼ਰਤ ਪੂਰੀ ਕਰਨ ਦਾ ਜਨੂੰਨ ਅਜਿਹਾ ਸੀ ਕਿ ਸਭ ਹੁੰਦਾ ਚਲਿਆ ਗਿਆ।