ਗਲੋਬਲ ਪਾਸਪੋਰਟ ਰੈਂਕਿੰਗ ਵਿੱਚ ਭਾਰਤ 63ਵੇਂ ਸਥਾਨ ਤੇ, ਜਾਣੋ ਕੌਣ ਹੈ ਨੰਬਰ 1

0
503

ਆਕਲੈਂਡ : ਨਿਊਜ਼ੀਲੈਂਡ ਦੇ 50 ਲੱਖ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ‘ਸਿਲਵਰ ਫਰਨ’ ਦੇ ਪੱਤਿਆਂ ਵਾਲਾ ਪਾਸਪੋਰਟ ਹੁਣ ਦੁਨੀਆ ਭਰ ਦੇ ਪਾਸਪੋਰਟਾਂ ਚੋਂ ਸਭ ਤੋਂ ਸ਼ਕਤੀਸ਼ਾਲੀ ਬਣ ਗਿਆ ਹੈ। ਜਿਸ ਕਰਕੇ 92 ਦੇਸ਼ਾਂ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਅਤੇ 44 ਦੇਸ਼ਾਂ ਦਾ ਵੀਜ਼ਾ ਉੱਥੇ ਪਹੁੰਚਣ `ਤੇ ਮਿਲ ਸਕੇਗਾ। ਪਿਛਲੇ ਸਾਲ ਦੀ ਸੂਚੀ `ਚ ਨਿਊਜ਼ੀਲੈਂਡ ਦਾ ਨੰਬਰ ਤੀਜਾ ਸੀ। ਨਵੀਂ ਸੂਚੀ `ਚ ਚੀਨ ਦਾ 54ਵਾਂ, ਭਾਰਤ ਦਾ 63ਵਾਂ ਅਤੇ ਪਾਕਿਸਤਾਨ ਦਾ 79ਵਾਂ ਨੰਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਸਪੋਰਟ ਇੰਡੈਕਸ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇੰਡੈਕਸ ਵਾਸਤੇ ਇਸ ਗੱਲ ਨੂੰ ਅਧਾਰ ਬਣਾਇਆ ਗਿਆ ਹੈ ਕਿ ਸਬੰਧਤ ਦੇਸ਼ਾਂ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਕਿਹੋ ਜਿਹਾ ਪ੍ਰਬੰਧ ਕੀਤਾ ਹੈ। ਭਾਵ ਜਿਸਨੇ ਵਧੀਆ ਢੰਗ ਨਾਲ ਪ੍ਰਬੰਧ ਕੀਤੇ ਉਨ੍ਹਾਂ ਦਾ ਸੂਚੀ `ਚ ਨੰਬਰ ਉੱਤੇ ਹੋ ਗਿਆ ਹੈ ਅਤੇ ਤਸੱਲੀ ਵਾਲੇ ਪ੍ਰਬੰਧ ਨਾ ਕਰਨ ਵਾਲੇ ਦਾ ਨੰਬਰ ਹੇਠਾਂ ਖਿਸਕ ਗਿਆ ਹੈ। ਜਿਸ ਕਰਕੇ ਬਹਿਰੀਨ, ਕੁਵੈਤ, ਉਮਾਨ, ਕਤਰ ਅਤੇ ਸਾਊਦੀ ਅਰਬ ਦਾ ਨੰਬਰ 4 ਤੋਂ ਘਟ ਕੇ 7 ਨੰਬਰ `ਤੇ ਚਲਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਕੋਵਿਡ-19 ਦੇ ਕੰਟਰੋਲ ਲਈ ਗਏ ਕਰੜੇ ਪ੍ਰਬੰਧਾਂ ਕਰਕੇ ਨੰਬਰ ਇਕ ਹਾਸਲ ਹੋਇਆ ਹੈ,ਜੋ ਸਾਲ 2020 `ਚ ਤੀਜੇ ਨੰਬਰ `ਤੇ ਸੀ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਦੁਨੀਆਂ ਦਾ ਸਰਪੰਚ ਕਹਾਉਣ ਵਾਲਾ ਅਮਰੀਕਾ ਵੀ ਕਾਫੀ ਸੁਧਾਰ ਤੋਂ ਬਾਅਦ 16ਵੇਂ ਤੋਂ ਤੀਜੇ ਨੰਬਰ `ਤੇ ਆ ਗਿਆ ਹੈ। ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਜੋਏ ਬਿਡਨ ਦੀ ਸਰਕਾਰ ਨੇ ਕੋਵਿਡ ਕੰਟਰੋਲ ਲਈ ਵਧੀਆ ਚੁੱਕੇ ਹਨ। ਹਾਲਾਂਕਿ ਟਰੰਪ ਸਰਕਾਰ ਦੌਰਾਨ ਪਿਛਲੇ ਸਾਲ ਇਸ ਸੂਚੀ `ਚ ਅਮਰੀਕਾ ਦਾ16ਵਾਂ ਨੰਬਰ ਸੀ।
ਦੁਨੀਆ ਭਰ `ਚ ਰਾਜ ਕਰਨ ਵਾਲੇ ਯੂਕੇ ਦਾ ਪੰਜਵਾਂ ਨੰਬਰ ਹੈ।
ਨਵੀਂ ਸੂਚੀ ਅਨੁਸਾਰ
1 : ਨਿਊਜ਼ੀਲੈਂਡ
2 : ਆਸਟਰੇਲੀਆ, ਜਰਮਨੀ, ਸਪੇਨ
3 : ਫਿਨਲੈਂਡ, ਆਸਟਰੀਆ, ਇਟਲੀ, ਸਵਿਟਜ਼ਰਲੈਂਡ, ਆਇਰਲੈਂਡ, ਜਪਾਨ, ਸਾਊਥ ਕੋਰੀਆ, ਅਮਰੀਕਾ ਅਤੇ ਯੂਏਈ
4 : ਸਵੀਡਨ,ਨੀਦਰਲੈਂਡਜ਼,ਡੈਨਮਾਰਕ, ਬੈਲਜ਼ੀਅਮ, ਫਰਾਂਸ, ਪੁਰਤਗਾਲ, ਲਕਸਮਬਰਮ, ਚੈੱਕ ਰਿਪਬਲਿਕ ਅਤੇ ਹੰਗਰੀ
5 : ਮਾਲਟਾ, ਸਲੋਵੇਨੀਆ, ਗਰੀਸ, ਪੋਲੈਂਡ,ਸਲੋਵਾਕੀਆ ਅਤੇ ਯੁਨਾਈਟਿਡ ਕਿੰਗਡਿਮ
6 : ਸਿੰਗਾਪੋਰ, ਨਾਰਵੇ, ਲੀਥੂਨੀਆ
7 : ਇਸਟੋਨੀਆ, ਲਾਤੀਵੀਆ
8 : ਆਈਸਲੈਂਡ, ਕੈਨੇਡਾ
9 : ਸਾਈਪ੍ਰਸ, ਕਰੋਏਸ਼ੀਆ, ਰੋਮਾਨੀਆ,
10 : ਬੁਲਗਾਰੀਆ
ਭਾਰਤ ਦਾ ਸਥਾਨ 63 ਵਾਂ ਹੈ,ਜਿਸ ਵਿੱਚ ਫਿਲੀਪੀਨਜ ਅਤੇ ਮੌਂਜਬੀਕ ਵੀ ਸ਼ਾਮਲ ਹਨ।
ਸਭ ਤੋਂ ਹੇਠਲੇ ਰੈਂਕਾਂ `ਚ
80 : ਸੋਮਾਲੀਆ
81 : ਸੀਰੀਆ
82 : ਇਰਾਕ
83 : ਅਫ਼ਗਾਨਿਸਤਾਨ
ਵਰਗੇ ਦੇਸ਼ ਆਉਂਦੇ ਹਨ, ਜਿੱਥੇ ਹਿੰਸਕ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ।