ਕਰੋਨਾ ਰੋਕਣ ਲਈ ਕੀ ਕੀਤਾ ਜਾਵੇ?

0
318

ਹਾਂਗਕਾਂਗ(ਪਚਬ): ਪਿਛਲੇ ਕੁਝ ਦਿਨਾਂ ਤੋਂ ਹਾਂਗਕਾਂਗ ਦੇ ਯਾਓ ਮਾਤੀ, ਜੋਰਡਨ ਤੇ ਇਸ ਦੇ ਨੇੜਲੇ ਇਲਾਕੇ ਵਿਚ ਕਰੋਨਾ ਦੇ ਬਹੁਤ ਸਾਰੇ ਕੇਸ ਹੋ ਰਹੇ ਹਨ। ਇਹ ਉਹ ਇਲਾਕੇ ਹਨ ਜਿਥੇ ਬਹੁਤ ਸਾਰੇ ਗੈਰ ਚੀਨੇ ਲੋਕ (ਭਾਰਤੀ,ਨਿਪਾਲੀ,ਪਾਕਿਸਤਾਨੀ ਆਦਿ) ਰਹਿਦੇ ਹਨ। ਇਸ ਦੌਰਾਨ ਇਨਾਂ ਲੋਕਾਂ ਨੂੰ ਵੀ ਕਰੋਨਾ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਲੋੜੀਦੇ ਪ੍ਰਬੰਧ ਕਰੋ, ਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰੋ।