ਨਵੀਂ ਦਿੱਲੀ (ਏਜੰਸੀ)-ਸੜਕ ਤੇ ਆਵਾਜਾਈ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੌਮਾਂਤਰੀ ਡਰਾਈਵਿੰਗ ਲਾਇਸੈਂਸ ਨੂੰ ਵਿਦੇਸ਼ ਯਾਤਰਾ ਦੌਰਾਨ ਭਾਰਤੀ ਹਾਈ ਕਮਿਸ਼ਨ ਜਾਂ ਮਿਸ਼ਨਾਂ ਤੋਂ ਰੀਨਿਊ ਕਰਵਾਇਆ ਜਾ ਸਕਦਾ ਹੈ, ਜਿਥੋਂ ਇਨ੍ਹਾਂ ਦੀਆਂ ਅਰਜ਼ੀਆਂ ‘ਵਾਹਨ ਪੋਰਟਲ’ ਰਾਹੀਂ ਭਾਰਤ ‘ਚ ਆਉਣਗੀਆਂ ਤੇ ਉਸ ਤੋਂ ਬਾਅਦ ਸਬੰਧਿਤ ਰਿਜਨਲ ਟਰਾਂਸਪੋਰਟ ਦਫਤਰਾਂ (ਆਰ.ਟੀ.ਓ.) ਵਿਚਾਰੀਆਂ ਜਾਣਗੀਆਂ ਤੇ ਕੌਮਾਂਤਰੀ ਡਰਾਈਵਿੰਗ ਪਰਮਿਟ (ਆਈ.ਡੀ.ਪੀ.) ਨਾਗਰਿਕਾਂ ਨੂੰ ਉਨ੍ਹਾਂ ਦੇ ਪਤਿਆਂ ‘ਤੇ ਕੋਰੀਅਰ ਕੀਤੇ ਜਾਣਗੇ | ਇਸ ਤੋਂ ਇਲਾਵਾ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ‘ਚ ਭਾਰਤ ‘ਚ ਆਈ.ਡੀ.ਪੀ. ਦੀ ਬੇਨਤੀ ਕਰਨ ਸਮੇਂ ਪ੍ਰਮਾਣਕ ਵੀਜ਼ੇ ਤੇ ਮੈਡੀਕਲ ਸਰਟੀਫਿਕੇਟ ਦੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਹੈ |