ਹਾਂਗਕਾਂਗ(ਪਚਬ): ਬੀਤੀ ਰਾਤ ਜੋਰਡਨ ਸਥਿਤ ਇਕ ਪੁਰਾਣੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ 7 ਮੌਤਾਂ ਹੋ ਗਈਆਂ ਤੇ 17 ਹੋਰ ਜ਼ਖਮੀ ਹਨ ਜਿਨਾਂ ਵਿਚ ਕਈ ਗਭੀਰ ਜ਼ਖਮੀ ਹੋਣ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਮੀਡੀਆਂ ਰਿਪੋਰਟਾਂ ਅਨੁਸਾਰ ਇਹ ਅੱਗ 4 ਮੰਜਿਲਾਂ ਇਕ ਪੁਰਾਣੀ ਇਮਾਰਤ ਦੀ ਪਹਿਲੀ ਮੰਜਿਲ ਤੇ ਸਥਿਤ ਇਕ ਨਿਪਾਲੀ ਰੈਸਟੋਰੈਟ ਵਿਚ ਲੱਗੀ ਜਿਥੇ ਜਨਮਦਿਨ ਦੀ ਪਾਰਟੀ ਹੋ ਰਹੀ ਸੀ। ਅੱਗ ਦਾ ਸ਼ਿਕਾਰ ਹੋਣ ਵਾਲੇ ਬਹੁਤੇ ਨਿਪਾਲੀ ਮੂਲ ਦੇ ਵਿਅਕਤੀ ਦੱਸੇ ਜਾ ਰਹੇ ਹਨ। ਇਸ ਦਹਾਕੇ ਦੀ ਸਭ ਤੋਂ ਭਿਆਨਕ ਅੱਗ ਵਿਚ ਮਰਨ ਵਾਲੇ 4 ਮਰਦ ਤੇ 3 ਔਰਤਾਂ ਹਨ ਜਿਨਾਂ ਵਿਚ 9 ਸਾਲ ਦਾ ਇੱਕ ਬੱਚਾ ਵੀ ਸ਼ਾਮਿਲ ਹੈ। ਸਰਕਾਰੀ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਰੈਸਟੋਰੈਟ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਇਸ ਮਾੜੀ ਘਟਨਾ ਤੇ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਦੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਪੀੜਤਾਂ ਦਾ ਹਰ ਮਦਦ ਲਈ ਤਿਆਰ ਹੈ। ਅੱਗ ਰਾਤ ਕਰੀਬ 8 ਵਜੇ ਲੱਗੀ ਜਿਸ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਨੂੰ ਅੱਧਾ ਘੰਟਾ ਲੱਗ ਗਿਆ।