ਹਾਂਗਕਾਂਗ(ਪਚਬ):ਪਿਛਲੇ ਦਿਨੀ ਸਤਰੰਗ ਇੰਟਰਟੇਨਰਜ ਦੀ ਟੀਮ ਵੱਲੋਂ ਵੱਲੋ ਇਕ ਲਘੂ ਫਿਲਮ ਜਿਸ ਦਾ ਸਿਰਲੇਖ ਹੈ ‘ਬਾਨੀ’ ਪੇਸ਼ ਕੀਤੀ ਗਈ । ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਇਕ ਪ੍ਰਵਾਰਿਕ ਫਿਲਮ ਹੈ ਅਤੇ ਇੱਕ ਵਧੀਆ ਜਿਹਾ ਸੁਨੇਹਾ ਦਿੰਦੀ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਨਸੀਬ ਰੰਧਾਵਾ ਨੇ ਕੀਤਾ ਹੈ । ਓਹਨਾ ਦੀ ਟੀਮ ਨੇ ਇਸ ਫਿਲਮ ਨੂੰ ਬਹੁਤ ਮਿਹਨਤ ਨਾਲ ਸ਼ਿੰਗਾਰਿਆ ਹੈ ਅਤੇ ਇਸ ਫਿਲਮ ਵਿੱਚ ਮਹਾਂਬੀਰ ਭੁੱਲਰ ਜੀ, ਗੁਰਪ੍ਰੀਤ ਮੰਡ,ਮੈਡਮ ਅਮਨ ਬਲ ਤੇ ਹੋਰ ਬਹੁਤ ਕਲਾਕਾਰਾਂ ਨੇ ਆਪਣੇ ਕਿਰਦਾਰ ਨੂੰ ਨਿਭਾਇਆ ਹੈ। ਪੰਜਾਬੀ ਚੇਤਨਾ ਦੀ ਟੀਮ ਵੱਲੋਂ ਆਪ ਸਭ ਨੂੰ ਇਹ ਬੇਨਤੀ ਹੈ ਇਸ ਫਿਲਮ ਨੂੰ ਜਰੂਰ ਦੇਖੋ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਣਾ ਇਹ ਫਿਲਮ ਆਪ ਜੀ ਕਿਸ ਤਰ੍ਹਾਂ ਲੱਗੀ? ਪੰਜਾਬੀ ਚੇਤਨਾ ਦੀ ਟੀਮ ਵੱਲੋਂ ਫਿਲਮ ਬਾਣੀ ਦੀ ਪੂਰੀ ਟੀਮ ਅਤੇ ਸਤਰੰਗ ਇੰਟਰਟੇਨਰਜ ਨੂੰ ਮੁਬਾਰਕਬਾਦ! ਉਮੀਦ ਹੈ ਸਤਰੰਗ ਇੰਟਰਟੇਨਰਜ ਜੋ ਪਹਿਲਾ ਮਿਆਰੀ ਗੀਤਾਂ ਰਾਹੀ ਚੰਗਾ ਮਨੋਰੰਜਨ ਕਰ ਰਹੇ ਹਨ, ਹੁਣ ਇਸ ਫਿਲਮਾਂ ਦੇ ਖੇਤਰ ਵਿਚ ਵੀ ਉਹੀ ਮਿਆਰੀ ਕੰਮ ਕਰਨਗੇ।
ਨੋਟ: ਤੁਸੀ ਆਪਣੇ ਵਿਚਾਰ ਵੀਡੀਓ ਦੇ ਹੇਠਾਂ ਲਿਖ ਸਕਦੇ ਹੋ।


































