ਹਾਂਗਕਾਂਗ(ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਇੰਡੀਅਨ ਕੌਾਸਲੇਟ ਵਲੋਂ 6ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਏਸ਼ੀਆ ਸੁਸਾਇਟੀ ਹਾਂਗਕਾਂਗ ਸੈਂਟਰ ਦੇ ਜੌਕੀ ਕਲੱਬ ਹਾਲ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਾਜ਼ਰ ਪਤਵੰਤਿਆਂ ਸਮੇਤ ਮੌਜੂਦਾ ਜਨਤਕ ਇਕੱਠ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਨਲਾਈਨ ਫੇਸਬੁੱਕ ਅਤੇ ਯੂ-ਟਿਊਬ ਮਾਧਿਆਮਾਂ ਰਾਹੀਂ ਲਾਈਵ 800 ਦੇ ਕਰੀਬ ਵਿਅਕਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਮੁੱਖ ਮਹਿਮਾਨ ਦੇ ਤੌਰ ‘ਤੇ ਹਾਂਗਕਾਂਗ ਦੇ ਗ੍ਰਹਿ ਮਾਮਲਿਆਂ ਦੇ ਸਕੱਤਰ ਕਾਸਪਰ ਸ਼ੂਈ ਯਿੰਗ ਵਾਈ ਸਮੇਤ ਆਸਟਰੀਆ, ਬੰਗਲਾਦੇਸ਼, ਕੋਲੰਬੀਆ ਅਤੇ ਕਤਰ ਦੇ ਕੌਾਸਲ ਜਨਰਲਾਂ ਵਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਮੁਖ ਮਹਿਮਾਨ ਅਤੇ ਇੰਡੀਅਨ ਕੌਾਸਲ ਜਨਰਲ ਪਿ੍ਅੰਕਾ ਚੌਹਾਨ ਵਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੋਗ ਦਿਵਸ ਸਬੰਧੀ ਸੰਦੇਸ਼ ਹਾਜ਼ਰ ਪਤਵੰਤਿਆਂ ਨੂੰ ਸੁਣਾਇਆ ਗਿਆ | ਹਾਂਗਕਾਂਗ ਸਥਿਤ ਇੰਡੀਅਨ ਕੌਾਸਲੇਟ ਵਿਖੇ ਭਾਰਤੀ ਸੱਭਿਆਚਾਰ ਦੇ ਅਧਿਆਪਕ ਡਾ. ਦਵਿੰਦਰ ਸਿੰਘ ਦੀ ਅਗਵਾਈ ਵਿਚ ਸਾਂਝੇ ਯੋਗ ਪ੍ਰਦਰਸ਼ਨ ਵਿਚ ਹਾਜ਼ਰ ਵਿਅਕਤੀਆਂ ਵਲੋਂ ਬੇਹੱਦ ਉਤਸ਼ਾਹ ਅਤੇ ਊਰਜਾ ਨਾਲ ਹਿੱਸਾ ਲੈਂਦਿਆਂ ਖ਼ੁਸ਼ੀ ਦੇ ਪਲਾਂ ਦਾ ਅਨੁਭਵ ਕੀਤਾ ਗਿਆ |