ਗਲਤ ਵੀਡੀਓ ਨੇ ਘਰ ਪੱਟਿਆ

0
310

ਫ਼ਿਰੋਜ਼ਪੁਰ, 9 ਜੂਨ : ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਸੋਢੀ ਵਾਲਾ ਵਿਚ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਅਸ਼ਲੀਲ ਵੀਡੀਓ ਵੇਖ ਕੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਹਾਲਾਂਕਿ ਇਹ ਵੀਡਿਉ ਉਨ੍ਹਾਂ ਦੀ ਨੂੰਹ ਦੀ ਨਹੀਂ ਸੀ। ਵੀਡੀਓ ਵਾਲੀ ਲੜਕੀ ਦੀ ਸ਼ਕਲ ਨੂੰਹ ਨਾਲ ਮਿਲਦੀ ਜੁਲਦੀ ਸੀ। ਬਦਨਾਮੀ ਦੀ ਵਜ੍ਹਾ ਕਰਕੇ ਸਹੁਰੇ ਘਰੋਂ ਕੱਢੀ ਇਸ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਤਿੰਨ ਰਿਸ਼ਤੇਦਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿਚ ਮੇਹਰ ਸਿੰਘ,ਜਰਮਲ ਸਿੰਘ ਵਾਸੀ ਪਿੰਡ ਯਾਰੇ ਸ਼ਾਹ ਵਾਲਾ ਥਾਣਾ ਕੁਲਗੜੀ ਅਤੇ ਸੁਰਜੀਤ ਸਿੰਘ ਵਾਸੀ ਪਿੰਡ ਕਾਸੂਬੇਗੂ ਥਾਣਾ ਕੁਲਗੜੀ ਸ਼ਾਮਲ ਹਨ। ਪੀੜਤ ਔਰਤ ਨੂੰ 17 ਅਪਰੈਲ ਨੂੰ ਉਸ ਦੀ ਭੈਣ ਨੇ ਦੱਸਿਆ ਕਿ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ। ਵੀਡੀਓ ਦੇਖ ਕੇ ਪਤਾ ਲੱਗਾ ਕਿ ਇਸ ਔਰਤ ਦੀ ਸ਼ਕਲ ਉਸ ਦੇ ਨਾਲ ਮਿਲਦੀ ਜੁਲਦੀ ਹੈ। ਪਤਾ ਲੱਗਾ ਕਿ ਇਹ ਵੀਡੀਓ ਇਸ ਔਰਤ ਦੇ ਨਜ਼ਦੀਕੀ ਰਿਸ਼ਤੇਦਾਰ ਮੇਹਰ ਸਿੰਘ ਤੇ ਉਸ ਦੇ ਭਤੀਜੇ ਜਰਮਲ ਸਿੰਘ ਵੱਲੋਂ ਵਾਇਰਲ ਕੀਤੀ ਗਈ ਹੈ। ਇਸ ਮਗਰੋਂ ਇਸ ਔਰਤ ਦੇ ਮਾਸੜ ਸੁਰਜੀਤ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਵੀਡੀਓ ਦਿਖਾ ਕੇ ਉਸ ਨੂੰ ਬਦਨਾਮ ਕਰ ਦਿੱਤਾ। ਬਦਨਾਮੀ ਹੋਣ ਤੋਂ ਬਾਅਦ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਘਰੋਂ ਕੱਢ ਦਿੱਤਾ।