ਹਾਂਗਕਾਂਗ(ਪਚਬ): ਦੁਨੀਆਂ ਵਿਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਵਿਉਪਾਰ ਬੰਦ ਹੋ ਰਹੇ ਹਨ।ਇਸ ਵਿਚ ਵੱਡਾ ਨੁਕਸਾਨ ਹਵਾਈ ਕੰਪਨੀਆਂ ਦਾ ਹੋ ਰਿਹਾ ਹੈ। ਇਨਾਂ ਵਿਚ ਹੀ ਹਾਂਗਕਾਂਗ ਦੀ ਹਵਾਈ ਕੰਪਨੀ ਕੈਥੇ ਪੈਸਫਿਕ ਵੀ ਹੈ। ਇਸ ਨੂੰ ਹੋਏ ਭਾਰੀ ਮਾਲੀ ਨੁਕਸਾਨ ਕਾਰਨ ਇਸ ਦੇ ਬੰਦ ਹੋਣ ਦੇ ਅਸਾਰ ਬਣਦੇ ਜਾ ਰਹੇ ਸਨ। ਹੁਣ ਇਹ ਚੰਗੀ ਖਬਰ ਇਹ ਆਈ ਹੈ ਕਿ ਹਾਂਗਕਾਂਗ ਸਰਕਾਰ ਨੇ ਮੁਸੀਬਤ ਸਮੇਂ ਵਿਚ ਦੀ ਬਾਂਹ ਫੜਨ ਦਾ ਐਨਾਲ ਕੀਤਾ ਹੈ।ਇਸ ਰਾਹਤ ਤਹਿਤ ਸਰਕਾਰ 7.8 ਬਿਲੀਅਨ ਕਰਜ਼ ਦੇਵੇਗੀ ਅਤੇ 19.5 ਬਿਲੀਅਨ ਡਾਲਰ ਦੇ ਸ਼ੇਅਰ ਖਰੀਦੇਗੀ।ਇਸ ਲਈ ਸਰਕਾਰ 2 ਬੰਦੇ ਇਸ ਕੰਪਨੀ ਦੇ ਬੋਰਡ ਵਿਚ ਵੀ ਨਿਯੁਕਤ ਕਰੇਗੀ। ਇਸ ਖਬਰ ਤੋਂ ਬਾਅਦ ਅੱਜ ਕੈਥੇ ਪੈਸਫਿਕ ਦੇ ਸ਼ੈਅਰ ਵਿਚ ਕਰੀਬ 18% ਦਾ ਵਾਧਾ ਦੇਖਣ ਨੂੰ ਮਿਲਿਆ।