ਪੰਜਾਬੀ ਭਾਸ਼ਾ ਸਿਖਲਾਈ ਬੋਰਡ ਹਾਂਗਕਾਂਗ ਦੇ ਗੁਰਦੁਆਰੇ ਸਾਹਿਬਾਨ ਨੂੰ ਭੇਟ

0
228

ਹਾਂਗਕਾਂਗ (ਜੰਗ ਬਹਾਦਰ ਸਿੰਘ)-ਪੰਜਾਬ ਯੂਥ ਕਲੱਬ ਵਲੋਂ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਤਹਿਤ ਪੰਜਾਬੀ ਭਾਸ਼ਾ ਸਿਖਲਾਈ ਬੋਰਡ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੁੰਗ ਚੁੰਗ ਵਿਖੇ ਭੇਟ ਕੀਤੇ ਗਏ | ਉਪਰੋਕਤ ਬੋਰਡਾਂ ਵਿਚਲੇ ਅੱਖਰਾਂ ਨੂੰ ਭੁਲਾਵੇਂ ਅੱਖਰਾਂ ‘ਚ ਵੀ ਤਬਦੀਲ ਕੀਤਾ ਜਾ ਸਕਦਾ ਹੈ | ਜਿਸ ਨਾਲ ਬੱਚਿਆਂ ਦੀ ਭਾਸ਼ਾਈ ਪ੍ਰਪੱਕਤਾ ਦੇ ਮਿਆਰ ‘ਚ ਵਾਧਾ ਕੀਤਾ ਜਾ ਸਕਦਾ ਹੈ | ਇਨ੍ਹਾਂ ਬੋਰਡਾਂ ਨੂੰ ਗੁਰਦੁਆਰਾ ਸਾਹਿਬਾਨ ਨੂੰ ਭੇਟ ਕਰਨ ਮੌਕੇ ਗੁਰਦੇਵ ਸਿੰਘ ਗਾਲਿਬ, ਜਗਮੇਲ ਸਿੰਘ ਪੱਪੂ, ਗੁਲਬੀਰ ਸਿੰਘ ਬਤਰਾ, ਜਗਜੀਤ ਸਿੰਘ ਸੰਧੂ, ਜਗਤਾਰ ਸਿੰਘ ਢੁੱਡੀਕੇ, ਪਰਮਿੰਦਰ ਗਰੇਵਾਲ, ਬਲਜੀਤ ਸਿੰਘ ਕਾਕੜ ਤਰੀਨ ਅਤੇ ਜਸਵੰਤ ਸਿੰਘ ਬੀ. ਐਨ. ਪੀ. ਹਾਜ਼ਰ ਸਨ |