‘ਖਾਲਸਾ ਦੀਵਾਨ ਕਿੰਡਰਗਾਰਟਨ’ ਦੀ 48ਵੀਂ ਗ੍ਰੈਜੂਏਸ਼ਨ ਸੈਰਾਮਨੀ ਮਨਾਈ

0
243

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਭਾਰਤੀ ਭਾਈਚਾਰੇ ਦੇ ਇਕਲੌਤੇ ਸਕੂਤ ‘ਖਾਲਸਾ ਦੀਵਾਨ ਕਿੰਡਰਗਾਰਟਨ’ ਦੀ 48ਵੀਂ ਗ੍ਰੈਜੂਏਸ਼ਨ ਸੈਰਾਮਨੀ ਮਨਾਈ ਗਈ | ਇਸ ਮੌਕੇ ਅਰਦਾਸ ਉਪਰੰਤ ਭਾਰਤ ਅਤੇ ਚੀਨ ਦਾ ਰਾਸ਼ਟਰੀ ਗੀਤ ਗਾਇਆ ਗਿਆ | ਸਕੂਲ ਦੇ ਬੱਚਿਆਂ ਵਲੋਂ ਬਹੁਤ ਪਿਆਰੇ ਲੋਕ ਨਾਚ ਅਤੇ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੀਬੀ ਹਰਦੀਪ ਕੌਰ ਵਲੋਂ ਨਿਭਾਈ ਗਈ | ਇਸ ਸੈਰਾਮਨੀ ਵਿਚ ਬਤੌਰ ਮਹਿਮਾਨ ਸ਼ਾਮਿਲ ਹੋਏ ਡਿਪਾਰਟਮੈਂਟ ਆਫ ਅਰਲੀ ਚਾਈਲਡਹੁੱਡ ਐਜੂਕੇਸ਼ਨ ਪ੍ਰੋਫੈਸਰ ਡਾਕਟਰ ਲੈਮ ਹੋ ਚਿਊਾਗ, ਮਿਸ ਜੈਨੀਫਰ ਸੱਤਾਧਾਰੀ ਡੀ. ਏ. ਬੀ. ਦੇ ਵਾਨਚਾਈ ਤੋਂ ਨੁਮਾਇੰਦੇ, ਮਿਸ ਲਿਊਾਗ-ਪੋ-ਸ਼ਾਨ, ਵਾਈਸ ਪਿ੍ੰਸੀਪਲ ਚੂਈ ਸ਼ੰੂਗ ਸਕੂਲ, ਮਿਸ ਮਟਾ ਟੀਚਰ ਪੋ ਕੌਕ ਪ੍ਰਾਇਮਰੀ ਸਕੂਲ, ਮਿਸ ਵਾਂਗ ਯੀ ਿਲੰਗ ਐਚ. ਕੇ. ਯੂ ਪ੍ਰੋਫੈਸਰ, ਚੇਅਰਮੈਨ ਬੋਰਡ ਗੁਰਨਾਮ ਸਿੰਘ ਸ਼ਾਹਪੁਰ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ, ਸੁੱਖਾ ਸਿੰਘ ਗਿੱਲ, ਵੱਸਣ ਸਿੰਘ ਮਲਮੋਹਰੀ ਵਲੋਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮਾਂ ਦੀ ਵੰਡ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸੈਰਾਮਨੀ ਵਿਚ ਸ਼ਮੂਲੀਅਤ ਕਰਨ ਪਹੁੰਚੇ ਮਾਪੇ ਅਤੇ ਮਹਿਮਾਨਾਂ ਦਾ ਸਕੂਲ ਸੁਪਰਵਾਈਜ਼ਰ ਕੁਲਦੀਪ ਸਿੰਘ ਮਾਲੂਵਾਲ ਅਤੇ ਪਿ੍ੰਸੀਪਲ ਮਿਸ ਲਿਊਾਗ ਵਲੋਂ ਧੰਨਵਾਦ ਕੀਤਾ ਗਿਆ |