ਮਰਸਡੀਜ਼-ਬੈਂਜ਼ ਦੇ ਮਾਹਿਰਾਂ ਦੀ ਟੀਮ ਜਾਂਚ ਲਈ ਹਾਂਗਕਾਂਗ ਤੋਂ ਮੁੰਬਈ ਜਾਵੇਗੀ

0
323

ਹਾਂਗਕਾਂਗ(ਪਚਬ): ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ ਨੇ ਉਦਯੋਗਪਤੀ ਸਾਇਰਸ ਮਿਸਤਰੀ ਦੀ ਹਾਦਸੇ ਵਿੱਚ ਮੌਤ ਸਬੰਧੀ ਆਪਣੀ ਅੰਤਰਿਮ ਰਿਪੋਰਟ ਪਾਲਘਰ ਪੁਲੀਸ ਨੂੰ ਸੌਂਪ ਦਿੱਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਪੰਜ ਸੈਕਿੰਡ ਪਹਿਲਾਂ ਕਾਰ ਨੂੰ ਬ੍ਰੇਕ ਮਾਰੀ ਗਈ ਸੀ। ਕੰਪਨੀ ਨੇ ਕਿ ਮਰਸਡੀਜ਼-ਬੈਂਜ਼ ਦੇ ਮਾਹਿਰਾਂ ਦੀ ਟੀਮ ਕਾਰ ਦੀ ਜਾਂਚ ਲਈ ਹਾਂਗਕਾਂਗ ਤੋਂ ਸੋਮਵਾਰ ਨੂੰ ਮੁੰਬਈ ਆਉਣ ਵਾਲੀ ਹੈ। ਪਾਲਘਰ ਦੇ ਪੁਲੀਸ ਸੁਪਰਡੈਂਟ ਬਾਲਾਸਾਹਿਬ ਪਾਟਿਲ ਨੇ ਕਿਹਾ ਕਿ ਹਾਦਸੇ ਤੋਂ ਪਹਿਲਾਂ ਕਾਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਹਾਦਸੇ ਤੋਂ ਕੁੱਝ ਸੈਕਿੰਡ ਪਹਿਲਾਂ ਜਦੋਂ ਇਸ ਦੀ ਰਫ਼ਤਾਰ 89 ਕਿਲੋਮੀਟਰ ਪ੍ਰਤੀ ਘੰਟਾ ਸੀ ਤਾਂ ਇਹ ਪੁਲ ਦੇ ਡਿਵਾਈਡਰ ਨਾਲ ਟਕਰਾ ਗਈ। ਪਾਟਿਲ ਨੇ ਕਿਹਾ ਕਿ ਖੇਤਰੀ ਟਰਾਂਸਪੋਰਟ ਦਫਤਰ ਨੇ ਵੀ ਆਪਣੀ ਰਿਪੋਰਟ ਸੌਂਪੀ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਹਾਦਸੇ ਤੋਂ ਬਾਅਦ ਕਾਰ ਵਿਚਲੇ ਚਾਰ ਏਅਰ ਬੈਗ ਖੁੱਲ੍ਹ ਗਏ ਸਨ।