ਸਰਕਾਰੀ ਪਾਬੰਦੀਆਂ ਤੋੜ, ਲੋਕਾਂ ਨੇ 4 ਜੂਨ ਦੀ ਯਾਦ ਮਨਾਈ

0
378

ਹਾਂਗਕਾਂਗ(ਪਚਬ):ਬੀਤੇ ਕੱਲ ਹਾਂਗਕਾਂਗ ਦੇ ਕਈ ਥਾਵਾਂ ਤੇ ਲੋਕਾਂ ਨੇ ਇਕੱਠੇ ਹੋ ਕੇ 4 ਜੂਨ ਨੂੰ ਬੀਜਿੰਗ ਦੇ ਤਿਆਨਾਮਕ ਚੌਕ ਵਿਚ ਚੀਨ ਫੌਜ ਵੱਲੋ ਮਾਰੇ ਲੋਕਾਂ ਦੀ ਨੂੰ ਯਾਦ ਕੀਤਾ। ਇਹ ਲੋਕ ਚੀਨ ਵਿਚ ਇਕ ਪਾਰਟੀ ਸਾਸਨ ਨੂੰ ਬਦਲ ਕੇ ਲੋਕਤੰਤਰ ਦੀ ਮੰਗ ਕਰ ਰਹੇ ਹਨ। ਇਹ ਸਮਾਗਮ ਹਰ ਸਾਲ 4 ਜੂਨ ਨੂੰ ਵਿਕਟੋਰੀਆਂ ਪਾਰਕ ਵਿਚ ਕੀਤਾ ਸੀ ਪਰ ਇਸ ਵਾਰ ਸਰਕਾਰ ਨੇ ਕੋਵਿਡ-19 ਪਾਬੰਦੀਆਂ ਕਾਰਨ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਰਾਤ ਸਰਕਾਰੀ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਵਿਟੋਰੀਆਂ ਪਾਰਕ ਸਮੇਤ ਹੋਰ ਕਈ ਥਾਵਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਉਨਾਂ ਲੋਕਾਂ ਦੀਆਂ ਯਾਦ ਵਿਚ ਮੋਮਬੱਤੀਆ ਜਲਾਈਆਂ।ਬਹੁਤੇ ਥਾਵਾਂ ਤੇ ਇਹ ਭੀੜਾਂ ਸ਼ਾਤੀ ਨਾਲ ਖਿਡਰ ਗਈਆਂ ਪਰ ਮੋਮਕੁਕ ਵਿਚ ਕੁਝ ਲੋਕਾਂ ਨੇ ਸੜਕਾਂ ਰੋਕਣ ਦੀ ਕੋਸ਼ਿਸ ਕੀਤੀ ਤਾ ਪੁਲੀਸ਼ ਨੇ ਕਾਰਵਾਈ ਕਰਦਿਆ ਕਈ ਗਿਰਫਤਾਰੀਆਂ ਵੀ ਕੀਤੀਆਂ।