ਗੁਰਦੁਆਰਾ ਖਾਲਸਾ ਦੀਵਾਨ ਵਿਖੇ ਨੌਕਰੀ ਮੇਲਾ

0
152

ਸਾਧ ਸੰਗਤ ਜੀ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਖਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਅਤੇ ਖਾਲਸਾ ਦੀਵਾਨ ਬੋਰਡ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਨੂੰ ਮੁੱਖ ਰੱਖਦਿਆਂ 20 ਅਕਤੂਬਰ 2024 ਨੂੰ ਸਮਾਂ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ Job fair ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖਰੀਆਂ-ਵੱਖਰੀਆਂ ਕੰਪਨੀਆਂ ਆਪਣੇ ਲਈ ਬੂਥ ਲਗਾਉਣਗੀਆਂ। ਜਿਸ ਵਿੱਚ ਉਹਨਾਂ ਨੂੰ ਯੋਗ ਇਮਪਲਾਈ ਦੀ ਜਰੂਰਤ ਹੈ।ਉਹਨਾਂ ਵਿੱਚੋਂ ਕੁਝ ਕੰਪਨੀਆਂ ਅਰੂਪ, ਕੈਥੇ ਪੈਸਿਫਿਕ ,ਸਿਟੀ ਬਁਸ, ਹੈਕੋ, ਮੈਨੂ ਲਾਈਫ ਆਦਿ ਖਾਲਸਾ ਦੀਵਾਨ ਵਿਖੇ ਆਉਣਗੀਆਂ।
ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਓਪਨਿੰਗ ਲਈ ਚੀਫ ਐਗਜੈਕਟਿਵ ਆਏ ਸਨ, ਹੁਣ ਸਾਡੇ ਕੋਲ Job fair ਤੇ ਗੈਸਟ ਆਫ ਓਨਰ ਲਈ ਡਿਪਟੀ ਚੀਫ ਸੈਕਟਰੀ ਆ ਰਹੇ ਹਨ।
ਅਸੀਂ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਇਹ Job fair ਵਿੱਚ ਜਰੂਰ ਸ਼ਾਮਿਲ ਹੋਣਾ ਅਤੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਉਣਾ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀ ਮਿਲ ਸਕੇ।
ਸਾਧ ਸੰਗਤ ਜੀ, ਸਾਨੂੰ ਹਮੇਸ਼ਾ ਤੁਹਾਡੇ ਸਹਿਯੋਗ ਦੀ ਜਰੂਰਤ ਹੈ ,ਤੁਹਾਡੇ ਸਹਿਯੋਗ ਸਦਕਾ ਹੀ ਇਹ ਕਾਰਜ ਸਫਲ ਹੋ ਸਕਦਾ ਹੈ। ਗੁਰਦੁਆਰਾ ਖਾਲਸਾ ਦੀਵਾਨ ਹਮੇਸ਼ਾ ਆਪਣੀ ਸਿੱਖ ਕੌਮ ਅਤੇ ਮਨੁੱਖਤਾ ਦੇ ਭਲੇ ਲਈ ਚੰਗੇ ਕਾਰਜ ਕਰਦਾ ਆ ਰਿਹਾ ਹੈ ਤੇ ਹਮੇਸ਼ਾ ਕਰਦਾ ਰਹੇਗਾ

LEAVE A REPLY

Please enter your comment!
Please enter your name here