Curry Leaves Benefits: ਕੜ੍ਹੀ ਪੱਤੇ ਦੇ ਅਣਗਿਣਤ ਫਾਇਦੇ

0
257
ਕੜ੍ਹੀ ਪੱਤੇ ਦੇ ਅਣਗਿਣਤ ਫਾਇਦੇ

ਕੜ੍ਹੀ ਪੱਤੇ ਨੂੰ ਅਸੀਂ ਰੋਜ਼ਾਨਾ ਸਵੇਰੇ ਇਸਤੇਮਾਲ ਕਰਦੇ ਹਾਂ। ਲਗਪਗ ਹਰ ਘਰ ਵਿਚ ਕੜ੍ਹੀ ਪੱਤੇ ਦਾ ਇਸਤੇਮਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੀਤਾ ਜਾ ਰਿਹਾ ਹੈ। ਕੜ੍ਹੀ ਪੱਤਾ ਖਾਣੇ ਦਾ ਸਵਾਦ ਤਾਂ ਵਧਾਉਂਦੀ ਹੀ ਹੈ, ਨਾਲ ਹੀ ਇਸ ਨੂੰ ਖਾਣ ਦੇ ਵੀ ਕਈ ਫਾਇਦੇ ਹਨ। ਇਸ ਵਿਚ ਪ੍ਰੋਟੀਨ, ਆਇਰਨ, ਐਂਟੀ-ਆਕਸੀਜਨ,ਐਂਟੀ-ਵਾਇਰਲ ਗੁਣ ਹੁੰਦੇ ਹਨ, ਜੋ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹੈ। ਇਸ ਨੂੰ ਪਾਣੀ ‘ਚ ਉਬਾਲ ਕੇ ਪੀਣ ਨਾਲ ਬਹੁਤ ਜ਼ਿਆਦਾ ਲਾਭ ਹੁੰਦੇ ਹਨ। ਆਓ ਜਾਣੀਏ…

ਕੜ੍ਹੀ ਪੱਤਾ ਪਾਣੀ ‘ਚ ਉਬਾਲ ਕੇ ਵਜ਼ਨ ਘੱਟ ਹੋਣ ਵਿੱਚ ਮਦਦ ਮਿਲਦੀ ਹੈ। ਕੜੀ ਪੱਤਾ ਕੋਲੇਸਟਰੋਲ ਨੂੰ ਘੱਟ ਕਰਦਾ ਹੈ। ਨਾਲ ਹੀ ਟ੍ਰਾਈਗਿਲਸਰਾਈਡ ਦੇ ਸਤਰ ਨੂੰ ਨਿੰਯਤਰਣ ਰੱਖਦਾ ਹੈ, ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
ਇਸ ਵਿਚ ਜ਼ਿਆਦਾ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਲੰਬੇ ਸਮੇਂ ਤਕ ਪੇਟ ਭਰਿਆ ਰਹਿੰਦਾ ਹੈ। ਇਸ ਦੇ ਸੇਵਨ ਨਾਲ ਜ਼ਿਆਦਾ ਖਾਣ ਦੀ ਸਮੱਸਿਆ ਵੀ ਨਹੀਂ ਆਉਂਦੀ।
ਕੜ੍ਹੀ ਪੱਤੇ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਰਹਿੰਦਾ ਹੈ। ਡਾਈਬਿਟੀਜ਼ ਦੇ ਰੋਗੀਆਂ ਨੂੰ ਰੋਜ਼ਾਨਾ 2-3 ਕੜ੍ਹੀ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਨਾਲ ਪਾਚਨ ਤੰਤਰ ਵੀ ਮਜ਼ਬੂਤ ਰਹਿੰਦਾ ਹੈ। ਕੜ੍ਹੀ ਪੱਤਾ ਖਾਣ ਨਾਲ ਮੈਟਾਬੌਲਿਜ਼ਮ ਵੀ ਕੰਟਰੋਲ ਹੁੰਦਾ ਹੈ।
ਕੜ੍ਹੀ ਪੱਤੇ ਪਾਣੀ ‘ਚ ਉਬਾਲ ਕੇ ਪੀਣ ਨਾਲ ਇਮਊਨਿਟੀ ਮਜ਼ਬੂਤ ਹੁੰਦੀ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹੈ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਇਹ ਲਿਵਰ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਟੈਨਿਨ ਤੇ ਕਾਰਬਾਜੋਲ ਐਲਕਲਾਇਡ ਵਰਗੇ ਤੱਤਾਂ ‘ਚ ਹੈਪਟੋਪ੍ਰੋਟੈਕਟਿਵ ਗੁਣ ਪਾਏ ਜਾਂਦੇ ਹਨ, ਜੋ ਲਿਵਰ ਦਾ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਹੈਪੇਟਾਈਟਸ ਤੇ ਸਿਰੋਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਕੜ੍ਹੀ ਪੱਤਾ ਮਸਲ ਦੇ ਨਿਰਮਾਣ ਲਈ ਵੀ ਜ਼ਰੂਰੀ ਹੈ। ਇਸ ਵਿਚ ਮੌਜੂਦ ਪ੍ਰੋਟੀਨ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਕੜ੍ਹੀ ਪੱਤੇ ਦੇ ਸੇਵਨ ਨਾਲ ਵੀ ਤਣਾਅ ਦੂਰ ਹੁੰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਤਣਾਅ ਘਟਾਉਣ ‘ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਇਕ ਗਿਲਾਸ ਕੜ੍ਹੀ ਪੱਤੇ ਦਾ ਪਾਣੀ ਪੀਣੇ ਨਾਲ ਤਣਾਅ ਘੱਟ ਹੁੰਦਾ ਹੈ।
ਇਸ ਵਿੱਚ ਮੌਜੂਦ ਵਿਟਾਮਿਨ-A ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।
Disclaimer: ਲੇਖ ਵਿਚ ਦਿੱਤੇ ਸੁਝਾਅ ਤੇ ਟਿਪਸ ਸਿਰਫ਼ ਜਾਣਕਾਰੀ ਦੇ ਉਪਦੇਸ਼ ਲਈ ਹੈ ਤੇ ਇਸ ਨੂੰ ਪੇਸ਼ੇਵਰ ਸਲਾਹ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਕਿਸੀ ਵੀ ਤਰ੍ਹਾਂ ਦੇ ਸਵਾਲ ਜਾਂ ਪਰੇਸ਼ਾਨੀ ਹੈ ਤਾਂ ਜਲਦੀ ਆਪਣੇ ਡਾਕਟਰ ਨਾਲ ਸਲਾਹ ਕਰੋ।