ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਕਰੋਨਾ ਦਾ ਵਾਪਸੀ ਹੁੰਦੀ ਜਾਪਦੀ ਹੈ। ਜਿੱਥੇ ਬੀਤੇ ਕੱਲ 2 ਲੋਕਲ ਕੇਸ਼ ਸਾਹਮਣੇ ਆਏ ਸਨ ਉਥੇ ਅੱਜ ਇਕ ਵਾਰ ਫਿਰ 3 ਨਵੇਂ ਕੇਸ ਸਾਹਮਣੇ ਆਏ ਹਨ ਇਹ ਸਭ ਵੀ ਲੋਕਲ ਕੇਸ ਹਨ। ਇਨਾਂ ਵਿੱਚ ਇਕ ਐਮਬੂਲੈਸ ਕਰਮੀ ਵੀ ਸ਼ਾਮਲ ਹੈ।ਕੱਲ ਅਤੇ ਅੱਜ ਦੇ ਕੁਲ 5 ਕੇਸ਼ਾ ਵਿਚੋਂ 3 ਇੱਕ ਫੂਡ ਕੰਪਨੀ (Kerry Logistics)ਦੇ ਵੇਅਰ ਹਾਉਸ ਦੇ ਮੁਲਾਜ਼ਮ ਹਨ।ਇਹ ਕੰਪਨੀ ਮਾਰਕ ਐਂਡ ਸਪੈਨਸਰ( Marks & Spencer) ਨੂੰ ਫੂੰਡ ਸਪਲਾਈ ਕਰਦੀ ਹੈ। ਇਸ ਕਾਰਨ ਮਾਰਕ ਐਂਡ ਸਪੈਨਸਰ ਨੇ ਵੀ ਆਪਣੇ ਸਟੋਰ ਕਿਟਾਣੂ ਰਹਿਤ ਕੀਤੇ ਹਨ ਤੇ ਹੋਰ ਸਾਵਧਾਨੀਆਂ ਵੀ ਵਰਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਨੇ ਬੁਲਾਰੇ ਨੇ ਲੋਕਾਂ ਨੂੰ ਮਾਸਕ ਪਾਉਣ ਸਮੇਤ ਜਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਲੋਕਲ ਕੇਸਾਂ ਵਿਚ ਹੋਏ ਵਾਧੇ ਕਾਰਨ 8 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ 4 ਜੂਨ ਤੋ ਬਾਅਦ ਵੀ ਜਾਰੀ ਦੀ ਸੰਭਵਾਨ ਬਣ ਗਈ ਹੈ।