ਹਾਂਗਕਾਂਗ (ਜੰਗ ਬਹਾਦਰ ਸਿੰਘ)- ਭਾਰਤ ਤੋਂ ਹਾਂਗਕਾਂਗ ਆਉਣ ‘ਤੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਫੋਥਾਨ ਸੈਂਟਰ ਵਿਖੇ ਰੱਖੇ ਭਾਰਤੀ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਹਾਂਗਕਾਂਗ ਦੇ ਉੱਘੇ ਉਦਯੋਗਪਤੀ ਅਤੇ ਸਮਾਜਸੇਵੀ ਅਦਾਰਿਆਂ ਦੇ ਨੁਮਾਇੰਦੇ ਸ੍ਰੀਮਤੀ ਰਾਣੋ ਵੱਸਨ ਵਲੋਂ 50,000 ਹਾਂਗਕਾਂਗ ਡਾਲਰ ਦੇ ਕੂਲਰ ਭੇਟ ਕੀਤੇ ਗਏ | ਇਸ ਸਮੇਂ ਉਨ੍ਹਾਂ ਦੇ ਨਾਲ ਇੰਦਰਜੀਤ ਸਿੰਘ ਵੱਸਨ, ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ ਜਿੰਮੀ ਪੱਟੀ, ਸੁਖਬੀਰ ਸਿੰਘ, ਹੈਰੀ ਬਾਠ, ਲਵੀ ਨਿਲ ਸਮੇਤ ਬਹੁਤ ਸਾਰੇ ਸਮਾਜਿਕ ਚਿੰਤਕ ਮੌਜੂਦ ਸਨ | ਹਾਂਗਕਾਂਗ ਸਰਕਾਰ ਵਲੋਂ ਇਕਾਂਤਵਾਸ ਦੌਰਾਨ ਖਾਣੇ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਦਰੁੱਸਤ ਕਰਦਿਆਂ ਸ਼ਾਕਾਹਾਰੀ ਭੋਜਨ ਲਈ ਕੈਲਾਸ਼ ਪਰਬਤ ਰੈਸਟੋਰੈਂਟ ਅਤੇ ਮਾਸਾਹਾਰੀ ਲਈ ਜਸ਼ਨ ਰੈਸਟੋਰੈਂਟ ਹਾਂਗਕਾਂਗ ਨੂੰ ਸੇਵਾਵਾਂ ਸੌ ਾਪੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਹੁਣ ਤੱਕ ਜ਼ਿਆਦਾਤਰ ਆਯਾਤ ਕੇਸ ਪਾਕਿਸਤਾਨ ਤੋਂ ਆ ਰਹੇ ਹਨ, ਜਦਕਿ ਭਾਰਤ ਤੋਂ ਵਾਪਸ ਪਰਤਣ ਵਾਲਿਆਂ ਦਾ ਕੋਈ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਹੈ |