ਹਾਂਗਕਾਂਗ(ਪਚਬ): ਕਰੋਨਾ ਕਰਨ ਗੁਰੂ ਘਰ ਖਾਲਸਾ ਦੀਵਾਨ ਵਿਖੇ ਦੀਵਾਨ ਅਤੇ ਲੰਗਰ ਬੰਦ ਕੀਤੇ ਗਏ ਸਨ। ਹੁਣ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਨਿਯਮਾਂ ਅਨੁਸਾਰ 24 ਮਈ ਤੋਂ ਐਤਵਾਰ ਦੇ ਹਵਤਾਵਾਰੀ ਦੀਵਾਨ ਸੁਰੂ ਕੀਤੇ ਜਾ ਰਹੇ ਹਨ। ਸੰਗਤ ਦੀ ਗਿਣਤੀ ਸੀਮਤ ਰੱਖਣ ਲਈ ਪਹਿਲੀ ਅਰਦਾਸ 11.00 ਵਜੇ ਅਤੇ ਦੂਜੀ 1.00 ਵਜੇ ਹੋਵੇਗੀ। ਲੰਗਰ ਦੀ ਸੇਵਾ 4 ਜੂਨ ਤੱਕ ਬੰਦ ਰਹੇਗੀ।