ਹਾਂਗਕਾਂਗ(ਪਚਬ):ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ਵੱਧ ਰਹੇ ਕੋਰਨਾ ਕੇਸਾਂ ਨੂੰ ਰੋਕਣ ਲਈ ਸਰਕਾਰ ਨੇ ਕੁਝ ਹੋਰ ਕਦਮ ਚੁਕੇ ਹਨ। ਇਸ ਸਬੰਧੀ ਜਾਣਕਾਰੀ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਮੀਡੀਆ ਨਾਲ ਗੱਲਵਾਦ ਦੌਰਾਨ ਦਿੱਤੀ। ਨਵੇਂ ਚੁਕੇ ਕਦਮਾਂ ਵਿਚ 25 ਮਾਰਚ 2020 ਤੋਂ ਗੈਰ-ਹਾਂਗਕਾਂਗ ਵਾਸੀਆਂ ਤੇ ਹਾਂਗਕਾਂਗ ਦਾਖਲ ਹੋਣ ਤੇ ਪਾਬੰਦੀ ਰਹੇਗੀ ਜੋ ਕਿ 14 ਦਿਨਾਂ ਲਈ ਹੈ।ਇਸ ਪਾਬੰਦੀ ਦੀ ਅੱਜ ਸਵੇਰੇ ਹੀ ਸਰਕਾਰ ਪੱਖੀ ਅਤੇ ਸਰਕਾਰ ਵਿਰੋਧੀ ਧਿਰਾਂ ਨੇ ਮੰਗ ਕੀਤੀ ਸੀ।ਇਸੇ ਦੌਰਾਨ ਹਾਂਗਕਾਂਗ ਮੁੱਖੀ ਨੇ ਇਹ ਵੀ ਕਿਹਾ ਕਿ ਸਰਕਾਰ ਸਰਾਬ ਪ੍ਰੋਸਣ ਵਾਲੇ ਬਾਰ ਅਤੇ ਰੇਸਟੋਰੈਟਾਂ ਆਦਿ ਬਾਰੇ ਵੀ ਨਵੇਂ ਅਦੇਸ਼ ਜਲਦ ਜਾਰੀ ਕਰੇਗੀ। ਤਾਜ਼ਾ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 4 ਵਜੇ ਤੱਕ ਕੋਰਨਾ ਪੀੜਤਾਂ ਦੀ ਗਿਣਤੀ 357 ਹੋ ਗਈ ਹੈ ਜਿਨਾਂ ਵਿਚ ਇੱਕ ਡਾਕਟਰ ਵੀ ਸ਼ਾਮਲ ਹੈ ਜਿਸ ਦੀ ਡਿਉਟੀ ਹਵਾਈ ਅੱਡੇ ਤੇ ਲੱਗੀ ਹੋਈ ਸੀ। ਇਸ ਤੋਂ ਇਲਾਵਾ 2 ਏਅਰ ਹੋਸਟਸ ਤੇ 3 ਘਰੇਲੂ ਨੌਕਰਾਣੀ ਵੀ ਇਸ ਗਿਣਤੀ ਵਿਚ ਸ਼ਾਮਲ ਹਨ।ਇਸੇ ਦੌਰਾਨ ਘਰਾਂ ਵਿਚ ਨਜਰਬੰਦ ਲੋਕਾਂ ਵੱਲੋਂ ਕੁਤਾਹੀ ਕਰਨ ਤੇ 5 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ ਜਿਸ ਦੀ ਸਜ਼ਾ 6 ਮਹੀਨੇ ਕੈਦ ਅਤੇ 25 ਹਜਾਰ ਜੁਰਮਾਨਾ ਹੈ।