ਹਾਂਗਕਾਂਗ(ਪਚਬ):ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਕਰੋਨਾ ਪੀੜਤਾਂ ਦੀ ਗਿਣਤੀ 410 ਹੋ ਗਈ ਹੈ, ਇਸੇ ਦੌਰਾਨ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਲਿਆ ਵੀ 106 ਹੋ ਗਏ ਹਨ। ਪੀੜਤਾਂ ਵਿਅਕਤੀਆਂ ਵਿਚੋਂ 4 ਦੀ ਹਾਲਤ ਗਭੀਰ ਹੈ। ਬਾਰ ਤੇ ਰੈਸਟੋਰੈਟਾਂ ਵਿਚ ਸਰਾਬ ਪ੍ਰੋਸਣ ਤੇ ਪਾਬੰਦੀ ਦੇ ਡਰੋਂ ਇਨਾਂ ਨੇ ਆਪਣੇ ਗਾਹਕਾਂ ਦੇ ਬੈਠਣ ਲਈ ਥਾਵਾਂ ਖੁੱਲੀਆ ਕੀਤੀਆਂ ਹਨ।ਯਾਦ ਰਹੇ ਹਾਂਗਕਾਂਗ ਬਾਰ ਏਰੀਏ ਲੈਕੁਆਈ ਫੁੱਗ ਵਿਚ ਕਈ ਕੇਸ ਕਰੋਨਾ ਦੇ ਮਿਲੇ ਹਨ ਤੇ ਇਸ ਤੋਂ ਸਰਕਾਰ ਤੇ ਸਰਾਬ ਬੰਦੀ ਲਈ ਦਬਾਅ ਪਾਇਆ ਜਾ ਰਿਹਾ ਹੈ।ਮਾਸਕਾਂ ਭਾਵੇਂ ਹੁਣ ਮਿਲਣ ਲੱਗ ਪਏ ਹਨ ਕੀਮਤ ਬਹੁਤ ਜਿਆਦਾ ਹੈ ਇਸ ਲਈ ਅਜੇ ਵੀ ਮਾਸਕਾਂ ਦੇ ਨਾਮ ਤੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਇਸ ਤਰਾਂ ਦੇ ਇਕ ਕੇਸ ਵਿਚ ਪੁਲੀਸ਼ ਨੇ ਇਕ ਬੰਦਾਂ ਫੜਿਆ ਹੈ ਜਿਸ ਤੇ 10 ਲੱਖ ਦੇ ਕਰੀਬ ਦੀ ਠੱਗੀ ਮਾਸਕ ਵੇਚਣ ਦੇ ਨਾਮ ਤੇ ਮਾਰਨ ਦਾ ਦੋਸ਼ ਹੈ।