ਹਾਂਗਕਾਂਗ ਦੇ ਇੱਕ ਤਿਹਾਈ ਪੰਜਾਬੀ ਨਹੀ ਡਰਦੇ ਕਰੋਨਾ ਤੋਂ

0
633

ਹਾਂਗਕਾਂਗ(ਪਚਬ):ਕੋਰਨਾ ਵਾਇਰਸ ਜਿਸ ਨੂੰ ਹੁਣ ਡਾਕਟਰੀ ਭਾਸ਼ਾ ਦਾ ਨਾਮ ਕੋਵਿਡ19 (COVID19) ਦਿਤਾ ਜਾ ਚੁਕਾ ਹੈ, ਦੀ ਦਹਿਸ਼ਤ ਪੂਰੀ ਦੁਨੀਆਂ ਵਿਚ ਹੈ। ਹਰ ਕੋਈ ਇਸ ਤੋ ਬਚਾਣ ਲਈ ਉਪਾਅ ਕਰ ਰਿਹਾ ਹੈ। ਇਸ ਦਾ ਡਰ ਹਰ ਕਿਸੇ ਨੂੰ ਹੈ। ਲੋਕਾਂ ਨੇ ਘਰਾਂ ਤੋ ਬਾਹਰ ਨਿਕਲਣਾ ਬੰਦ ਕਰ ਦਿਤਾ ਹੈ। ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਾਂਗਕਾਂਗ ਦੇ ਇੱਕ ਤਿਹਾਈ ਪੰਜਾਬੀ ਇਸ ਵਾਇਰਸ ਤੋ ਬਿਲਕੁਲ ਨਹੀ ਡਰਦੇ।ਪੰਜਾਬੀ ਚੇਤਨਾ ਵੱਲੋ ਕੀਤੇ ਸਰਵੇ ਜਿਸ ਵਿਚ ਇਹ ਸਵਾਲ ਪੁਛਿਆ ਗਿਆ ਸੀ ਕਿ “ਕਰੋਨਾ ਵਾਇਰਸ ਤੋਂ ਤੁਸੀ ਕਿੰਨਾ ਕੁ ਡਰਦੇ ਹੋ?” ਇਸ ਦੇ ਜਵਾਬ ਵਿਚ 67% ਲੋਕਾਂ ਦਾ ਜਵਾਬ ਸੀ ‘ਬਹੁਤ ਡਰ ਲਗਦਾ ਹੈ’ ਜਦ ਕਿ 33% ਦਾ ਕਹਿਣਾ ਸੀ ਕਿ ‘ਬਿਲਕੁਲ ਨਹੀਂ ਡਰਦਾ’।