ਹਾਂਗਕਾਂਗ (ਪੰਜਾਬੀ ਚੇਤਨਾ ਬਿਉਰੋ) : ਭਾਵੇ ਪੰਜਾਬੀ ਹਾਂਗਕਾਂਗ ਵਿਚ ਇਕ ਸਦੀ ਤੋ ਜਿਆਦਾ ਸਮੇ ਤੋ ਰਹਿ ਰਹੇ ਹਨ ਪਰ ਫਿਰ ਵੀ ਉਨਾਂ ਦੇ ਨਾਮ ਸੜਕਾਂ ਆਦਿ ਨਾਲ ਨਹੀ ਜੁੜੇ ਹਨ। ਹੁਣ ਇਕ ਚੰਗੀ ਖਬਰ ਹੈ ਕਿ ਖਾਲਸਾ ਦੀਵਾਨ ਦੇ ਨੇੜੈ ਸਥਿਤ ਬੱਸ ਸਟਾਪ ਦਾ ਨਾਲ ‘ਸਿੱਖ ਟੈਪਲ ਕਿਉਨ ਰੋਡ ਈਸਟ’ ਰੱਖਣ ਦੀ ਕਾਗਜੀ ਕਾਰਵਾਈ ਪੂਰੀ ਹੋ ਗਈ ਇਸ ਸਬੰਧੀ ਜਾਣਕਾਰੀ ਕਮੇਟੀ ਦੇ ਸਾਬਕਾ ਸੈਕਟਰੀ ਭਾਈ ਸੁਖਬੀਰ ਸਿੰਘ ਨੇ ਦਿਤੀ ਜਿਨਾਂ ਨੇ ਇਸ ਕੰਮ ਦੀ ਸੁਰੂਆਤ ਕੀਤੀ ਸੀ । ਉਨਾਂਾ ਕਿਹਾ ਕਿ ਇਸ ਕੰਮ ਵਿਚ ਉਸ ਵੇਲੇ ਦੇ ਪ੍ਰਧਾਨ ਸੁੱਖਾ ਸਿੰਘ ‘ਗਿੱਲ’ ਅਤੇ ਮੌਜੂਦਾ ਕਮੇਟੀ ਨੇ ਵੀ ਉਨਾਂ ਦਾ ਸਹਿਯੋਗ ਕੀਤਾ। ਹਾਂਗਕਾਂਗ ਦੀ ‘ਡੀ ਏ ਬੀ’ ਪਾਰਟੀ ਰਾਹੀ ਇਹ ਕੰਮ ਸੰਭਵ ਹੋ ਸਕਿਆ।ਜਲਦ ਹੀ ਬੱਸ ਕੰਪਨੀਆਂ ਆਪਣੇ ਵੈਬਸਾਈਟਾਂ, ਫੋਨ ਐਪਸ ਅਤੇ ਬੱਸ ਸਟਾਪ ਤੇ ਜਰੂਰੀ ਤਬਦੀਲੀ ਕਰ ਰਹੀ ਹੈ।
ਇਸ ਤੋ ਇਲਾਵਾ ਗੁਰੂ ਘਰ ਦੇ ਪਿਛਲੇ ਪਾਸੇ ਤੋ ਲੰਘਣ ਵਾਲੀ ਗਲੀ (Hau Tak Lane) ਦਾ ਨਾਮ ਵੀ ‘ਸਿੱਖ ਟੈਪਲ ਸਟਰੀਟ ਰੱਖਣ ਦੀ ਬੇਨਤੀ ਸਰਕਾਰ ਨੂੰ ਕੀਤੀ ਹੋਈ ਹੈ, ਆਸ ਹੈ ਜਲਦ ਹੀ ਇਸ ਸਬੰਧੀ ਵੀ ਕੋਈ ਚੰਗੀ ਖਬਰ ਸੁਨਣ ਲਈ ਮਿਲੇਗੀ।