ਨਵੀਂ ਦਿੱਲੀ — ਕੇਂਦਰੀ ਜਾਂਚ ਬਿਓਰੋ(ਸੀ.ਬੀ.ਆਈ.) ਦੇ ਵਿਸ਼ੇਸ਼ ਜੱਜ ਬੀ.ਐੱਚ.ਲੋਆ ਦੀ ਮੌਤ ਮਾਮਲੇ ‘ਚ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਕੁਝ ਮਿੰਟਾਂ ਬਾਅਦ ਹੀ ਸੁਪਰੀਮ ਕੋਰਟ ਦੀ ਵੈਬਸਾਈਟ ਹੈਕ ਹੋ ਗਈ। ਵੈਬਸਾਈਟ ‘ਸੁਪਰੀਮਕੋਰਟ ਆਫ ਇੰਡੀਆ ਡਾਟ ਐੱਨ.ਆਈ.ਸੀ. ਡਾਟ ਇਨ’ ਅਤੇ ਐੱਸ.ਸੀ.ਆਈ. ਡਾਟ ਜੀ.ਓ.ਵੀ. ਡਾਟ ਇਨ ‘ਤੇ ਕਲਿੱਕ ਕਰਨ ਤੋਂ ਬਾਅਦ ਅੰਗਰੇਜ਼ੀ ਵਿਚ ਸਭ ਤੋਂ ਉੱਪਰ ਲਿਖਿਆ ਆਉਂਦਾ ਹੈ ‘ ਹੈਕੇਡ ਪੋਰ ਹਾਈਟੈਕ ਬ੍ਰਾਜ਼ੀਲ ਹੈਕਟੀਮ’