ਕਰੋਨਾ ਵਾਇਰਸ ਨਾਲ ਹਾਂਗਕਾਂਗ ਚ’ ਦੂਜੀ ਮੌਤ

0
430

ਹਾਂਗਕਾਂਗ(ਪਚਬ):ਕੋਰਨਾ ਵਾਇਰਸ ਕਾਰਨ ਹਾਂਗਕਾਂਗ ਵਿਚ ਮੌਤਾਂ ਦੀ ਗਿਣਤੀ 2 ਹੋ ਗਈ ਹੈ। ਬੱਧਵਾਰ ਦੀ ਸਵੇਰ ਨੂੰ ਸਿਹਤ ਵਿਭਾਗ ਵੱਲੋ ਦਿੱਤੀ ਸੂਚਨਾ ਅਨੁਸਾਰ ਇਹ ਵਿਅਕਤੀ ਕੁਆਈ ਚੂੰਗ ਵਿਖੇ ਰਹਿਣ ਵਾਲਾ ਸੀ ਜਿਸ ਦੀ ਉਮਰ 70 ਸਾਲ ਦੱਸੀ ਗਈ ਹੈ। ਇਸ ਬਾਰੇ ਪਤਾ ਲੱਗਾ ਹੈ ਕਿ ਜਨਵਰੀ ਮਹੀਨੇ ਚੀਨ ਗਿਆ ਸੀ ਤੇ 2 ਫਰਵਰੀ ਨੂੰ ਇਸ ਨੂੰ ਕਰੋਨਾ ਬਿਮਾਰੀ ਨੇ ਘੇਰ ਲਿਆ ਸੀ। ਇਸ ਵਿਅਕਤੀ ਨੇ ਆਪਣੇ ਆਖਰੀ ਸਾਹ ਪ੍ਰਿਸ ਮਾਰਗਰੇਟ ਹਸਪਤਾਲ ਵਿਚ ਸਵੇਰੇ 7 ਵਜੇ ਲਏ। ਹੋਰ ਜਾਣਕਾਰੀ ਸਿਹਤ ਵਿਭਾਗ ਬਾਅਦ ਦੁਪਿਹਰ ਪ੍ਰੈਸ ਵਾਰਤਾ ਕਰਕੇ ਦੇਵੇਗਾ।ਯਾਦ ਰਹੇ ਹਾਂਗਕਾਂਗ ਵਿਚ ਕਰੋਨਾ ਵਾਇਰਸ ਨਾਲ ਪਹਿਲੀ ਮੌਤ 4 ਫਰਵਰੀ 2020 ਨੂੰ ਹੋਈ ਸੀ। ਦੂਜੇ ਪਾਸੇ ਚੀਨ ਤੋਂ ਆ ਰਹੀਆਂ ਖਬਰਾ ਅਨੁਸਾਰ ਉਥੇ ਮੌਤਾ ਦੀ ਗਣਤੀ 2000 ਤੋ ਟੱਪ ਗਈ ਹੈ ਤੇ 74,184 ਵਿਅਕਤੀ ਇਸ ਬਿਾਮਰੀ ਤੋਂ ਪੀੜਤ ਹਨ।