ਹਾਂਗਕਾਂਗ(ਪੰਜਾਬੀ ਚੇਤਨਾ): ਨਾਰਥ ਪੁਆਇੰਟ ਵਿੱਚ ਇੱਕ ਬੰਦੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਜਦੋਂ ਉਸਨੇ ਆਪਣੀ ਮਾਂ ਅਤੇ ਪਤਨੀ ਨੂੰ ਚਾਕੂ ਮਾਰਨ ਦੀ ਧਮਕੀ ਦਿੱਤੀ। ਇਹ ਘਟਨਾ ਐਤਵਾਰ (15 ਸਤੰਬਰ) ਰਾਤ ਕਰੀਬ 9.20 ਵਜੇ ਕਾਮ ਪਿੰਗ ਮੈਂਸ਼ਨ ਵਿਖੇ ਵਾਪਰੀ। ਇੱਕ ਔਰਤ ਨੇ ਪੁਲਿਸ ਨੂੰ ਬੁਲਾਇਆ ਕਿਉਂਕਿ ਉਸਦੇ ਪਤੀ ਨੇ ਉਸਦੀ ਅਤੇ ਉਸਦੀ ਸੱਸ ਦੀ ਕੁੱਟਮਾਰ ਕੀਤੀ ਸੀ।
ਪੁਲੀਸ ਨੇ ਉਸ ਬੰਦੇ ਨੂੰ ਸਮਝਾਉਣ ਦੀ ਕੋਸਿਸ ਕੀਤੀ ਜੋ ਵਾਰ ਵਾਰ ਚਾਕੂ ਲਹਿਰਾ ਕੇ ਹਮਲਾ ਕਰਨਾ ਦੀ ਕੋਸਿਸ ਕਰ ਰਿਹਾ ਸੀ, ਅਖੀਰ ਹਲਾਤ ਕਾਬੂ ਤੋ ਬਾਹਰ ਹੁੰਦੇ ਦੇਖ, ਪੁਲੀਸ ਨੂੰ ਗੋਲੀ ਚਲਾਉਣੀ ਪਈ। ਵਿਅਕਤੀ ਨੂੰ ਚਾਈ ਵਾਨ ਦੇ ਰਟਨਜੀ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਔਰਤ ਨੂੰ ਇਲਾਜ ਲਈ ਪਾਮੇਲਾ ਯੂਡੇ ਨੇਥਰਸੋਲ ਈਸਟਰਨ ਹਸਪਤਾਲ ਭੇਜਿਆ ਗਿਆ। ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।