ਬੀਜਿੰਗ ਪੱਖੀ ਲੈਜ਼ੀਕੋ ਮੈਂਬਰ ‘ਤੇ ਚਾਕੂ ਨਾਲ ਹਮਲਾ

0
601

ਹਾਂਗਕਾਂਗ(ਪਚਬ): ਬੀਜਿੰਗ ਸਮਰੱਥਕ ਇੱਕ ਨੇਤਾ ਉੱਤੇ ਬੁੱਧਵਾਰ ਨੂੰ ਚਾਕੂ ਨਾਲ ਹਮਲਾ ਹੋਇਆ ਹੈ। ਹਮਲਾ ਉਸ ਸਮੇਂ ਹੋਇਆ ਜਦੋਂ ਲੈਜ਼ੀਕੋ ਮੈਂਬਰ ਜੂਨਿਸ ਹੋ ਹਾਂਗਕਾਂਗ ਦੇ ਬਾਹਰੀ ਇਲਾਕੇ ਵਿੱਚ ਚੀਨ ਦੀ ਸਰਹੱਦ ਨਾਲ ਲੱਗਦੇ ਆਪਣੇ ਚੋਣ ਇਲਾਕੇ ਵਿੱਚ ਤੇਨ ਮੂਨ ਤੋਂ ਚੋਣ ਪ੍ਰਚਾਰ ਕਰ ਰਹੇ ਸਨ। ਹਮਲਾਵਰ ਉਨ੍ਹਾਂ ਕੋਲ ਫੁੱਲਾਂ ਦੇ ਗੁਲਦਸਤਾ ਲੈ ਕੇ ਆਇਆ ਸੀ।

ਆਨਲਾਈਨ ਮੌਜੂਦ ਫੁਟੇਜ ਵਿੱਚ ਹਮਲਾਵਰ ਵਿਅਕਤੀ ਨੇਤਾ ਤੋਂ ਇੱਕ ਤਸਵੀਰ ਖਿਚਵਾਉਣ ਦੀ ਅਪੀਲ ਕਰਦਾ ਦਿਖ ਰਿਹਾ ਹੈ ਅਤੇ ਤੁਰੰਤ ਹੀ ਉਹ ਆਪਣੇ ਬੈਗ ਤੋਂ ਚਾਕੂ ਕੱਢ ਕੇ ਨੇਤਾ ਉੱਤੇ ਹਮਲਾ ਕਰ ਦਿੰਦਾ ਹੈ। ਲੋਕਤੰਤਰ ਸਮਰੱਥਕਾਂ ਦੇ ਵਿਚਕਾਰ ਜੂਨਿਸ ਬਹੁਤ ਹਰਮਨਪਿਆਰੇ ਹਨ। ਪੁਲਿਸ ਨੇ ਕਿਹਾ ਕਿ ਹਮਲੇ ਵਿੱਚ ਤਿੰਨ ਲੋਕ ਜ਼ਖ਼ਮੀ ਹੋਏ ਹਨ।

ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵਿਚਕਾਰ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਵਿਰੁਧ ਕਾਰਵਾਈ ਨੂੰ ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨੇ ਇੱਕ ਮੁਲਾਕਾਤ ਦੌਰਾਨ ਸਮਰੱਥਨ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਵਿਅਕਤੀ ਨੇ ਲੋਕਤੰਤਰ ਸਮਰੱਥਕ ਪ੍ਰਦਰਸ਼ਨਕਾਰੀਆਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ।