ਹਾਂਗਕਾਂਗ(ਪਚਬ): ਹਾਂਗਕਾਂਗ ਲੈਜੀਕੋ ਵਿਚ ਪਾਰਟੀਆਂ ਦੇ ਲੀਡਰਾਂ ਦੇ ਹੋ ਹੱਲੇ ਤੋਂ ਬਾਅਦ ਹਾਂਗਕਾਂਗ ਮੁੱਖੀ ਨੂੰ ਵੀਡੀਓ ਰਾਹੀ ਆਪਣਾ ਸਾਲਾਨ ਯੋਜਨਾ ਭਾਸ਼ਣ ਦੇਣਾ ਪਿਆ। ਉਨਾਂ ਦੇ ਇਸ 2019-20 ਦੇ ਸਲਾਨਾ ਯੋਜਨਾ ਭਾਸ਼ਣ ਵਿਚ ਵਿਸ਼ੇਸ ਕਰਕੇ ਘਰਾਂ, ਲੈਡ ਸਪਲਾਈ, ਲੋਕਾਂ ਦੀ ਰੋਜਾਨਾ ਜਿੰਦਗੀ ਵਿਚ ਸੁਧਾਰ ਅਤੇ ਆਰਥਕ ਤਰੱਕੀ ਵੱਲ ਧਿਆਨ ਦਿੱਤਾ । ਉਨਾਂ ਵੱਲੋ ਕੀਤੇ ਗਏ ਅਹਿਮ ਐਲਾਨ ਇਸ ਤਰਾਂ ਹਨ:
• ਅਗਲੇ ਸਾਲ ਤੋਂ ਹਰ ਵਿਦਿਆਰਥੀ ਨੂੰ ਸਾਲਾਨਾ 2500 ਡਾਲਰ ਦੀ ਆਰਥਕ ਮਦਦ ਮਿਲੇਗੀ। ਇਸ ਲਾਭ ਕੁਲ 900,000 ਵਿਦਿਆਰਥੀਆਂ ਨੂੰ ਹੋਵੇਗਾ।
• ਟਰਾਸਪੋਰਟ ਰਾਹਤ ਜੋ ਪਹਿਲਾ ਵੱਧ ਤੋਂ ਵੱਧ 300 ਡਾਲਰ ਮਿਲਦੀ ਸੀ ਉਹ ਹੁਣ 400 ਡਾਲਰ ਕਰ ਦਿਤੀ ਗਈ ਹੈ।
• ਕੰਮ ਕਾਜੀ ਪਰਿਵਾਰਾਂ ਨੂੰ ਮਿਲਣ ਵਾਲੀ ਰਾਹਤ ਰਾਸ਼ੀ ਵਿਚ ਵਾਧਾ ਕੀਤਾ ਗਿਆ ਹੈ। ਚਾਰ ਮੈਬਰਾਂ ਦੇ ਪਰਿਵਾਰਾਂ ਲਈ ਇਹ ਰਾਸ਼ੀ 3200 ਤੋ ਵਧਾ ਕੇ 4200 ਪ੍ਰਤੀ ਮਹੀਨਾ ਕੀਤਾ ਗਿਆ ਹੈ।
• ਸਰਕਾਰੀ ਘਰਾਂ ਦੀ ਉਡੀਕ ਕਰਨ ਵਾਲੇ ਲੋਕਾਂ ਲਈ ਆਰਜੀ ਠਹਿਰ ਵਾਸਤੇ 10,000 ਘਰ ਬਣਾਏ ਜਾਣਗੇ।
• ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕਾਂ ਨੂੰ ਹੁਣ 90% ਕੀਮਤ ਦੇ ਬਰਾਬਰ ਮੋਰਗੇਜ਼ ਮਿਲ ਸਕੇਗੀ। ਇਸ ਲਈ ਘਰ ਦੀ ਕੀਮਤ 8 ਮਿਲੀਅਨ ਤੋ ਵੱਧ ਨਹੀ ਹੋਣੀ ਚਾਹੀਦੀ। ਇਸ ਤੋ ਮਹਿਗੇ ਘਰਾਂ ਲਈ ਮੋਰਗੇਜ਼ 80% ਹੋਵੇਗੀ।
• ਨਵਾਂ ਆਈਲੈਡ ਬਣਾਉਣ ਲਈ ਸਰਕਾਰ ਬਚਨਵੱਧ ਹੈ ਭਾਵੇ ਇਸ ਦੀ ਕਈ ਪਾਸਿਆ ਤੋਂ ਨਿੰਦਾ ਹੋ ਰਹੀ ਹੈ।ਇਸ ਨਵੈਂ ਆਈਲੈਡ ਦਾ ਕੁਲ ਏਰੀਆ 1,000 ਹੈਕਟੇਅਰ ਹੋਵੇਗਾ।
• ਉਨਾਂ ਕਿਹਾ ਕਿ ਵਿਉਪਰ ਕਰ ਰਹੇ ਲੋਕਾਂ ਲਈ ਉਨਾਂ ਦੀ ਸਰਕਾਰ ਮਦਦ ਲਈ ਕਰਦੀ ਰਹੇਗੀ ਪਰ ਉਨਾਂ ਕੋਈ ਨਵਾਂ ਐਲਾਨ ਨਹੀਂ ਕੀਤਾ।
• ਉਨਾਂ ਆਪਣੇ ਭਾਸਣ ਦੌਰਾਨ ਹਾਂਗਕਾਂਗ ਦੇ ਮੌਜੂਦਾ ਹਲਾਤਾਂ ਦਾ ਜਿਕਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਤਿਆਗ ਕੇ ਹਾਂਗਕਾਂਗ ਦੇ ਭਲੇ ਲਈ ਕੰਮ ਕਰਨ।