ਹਾਂਗਕਾਂਗ(ਪਚਬ): ਅੱਜ ਸਵੇਰੇ ਹੁੰਗ ਹਾਮ ਰੇਲਵੇ ਸਟੇਸਨ ਤੇ ਇਕ ਰੇਲ ਲਾਇਨ ਤੋ ਉਤਰ ਗਈ। ਇਹ ਹਾਦਸਾ ਭਾਵੇ ਭਿਆਨਕ ਹੋ ਸਕਦਾ ਸੀ ਪਰ ਗੱਡੀ ਦੀ ਸਪੀਡ ਘੱਟ ਹੋਣ ਕਾਰਨ ਬਚਾ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ 3 ਵਿਅਕਤੀ ਜਖਮੀ ਹੋਏ ਹਨ ਪਰ ਇਸ ਹਾਦਸੇ ਕਾਰਨ ਹੁੰਗ ਹਾਮ ਤੌ ਮੋ ਕੁਕ ਵਿਚਕਾਰ ਰੇਲ ਸੇਵਾ ਬੰਦ ਹੈ।ਰੇਲਵੇ ਅਨੁਸਾਰ ਇਸ ਲਾਇਨ ਤੇ ਰੇਲ ਸੇਵਾ ਸੁਰੂ ਹੋਣ ਵਿਚ ਦੇਰ ਹੋ ਸਕਦੀ ਹੈ। ਇਸ ਹਾਦਸੇ ਕਾਰਨ ਹੁੰਗ ਹਾਮ ਤੋਂ ਚੀਨ ਨੂੰ ਜਾਣ ਵਾਲੀਆਂ ਰੇਲ ਸੇਵਾ ਤੇ ਵੀ ਅਸਰ ਪਿਆ।ਰੇਲ ਕੰਪਨੀ ਹਾਦਸੇ ਦੀ ਗਭੀਰਤਾ ਕਾਰਨ ਇਸ ਦੀ ਜਾਂਚ ਲਈ ਹਾਂਗਕਾਂਗ ਤੋ ਬਾਹਰ ਦੇ ਮਾਹਰਾਂ ਦੀ ਸੇਵਾ ਲਏਗੀ।