ਡਾ ਖੇਮ ਸਿੰਘ ਗਿੱਲ ਨਹੀਂ ਰਹੇ।

0
1001

ਲੁਧਿਆਣਾ: ਇਹ ਖਬਰ ਬਹੁਤ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਡਾ ਖੇਮ ਸਿੰਘ ਗਿੱਲ ਨਹੀਂ ਰਹੇ। ਉਹ ਜਨੈਟਿਕਸਿਸਟ ਪਲਾਂਟ ਬ੍ਰੀਡਰ, ਜੈਵ-ਵਿਗਿਆਨਿਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੀ ਸਨ ਇਨ੍ਹਾਂ ਨੂੰ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ “ਪੰਜਾਬ ਵਿਚ ਕਾਣਕ ਅਤੇ ਹਾਈਬ੍ਰੀਡ ਕਣਕ ਉਪਰ ਖੋਜ” (Research on wheat and triticale in the Punjab) ਨਾਂ ਦੀ ਕਿਤਾਬ ਵੀ ਲਿਖੀ[ ਉਹ ਕਲਗੀਧਰ ਟਰੱਸਟ ਅਤੇ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਵਾਈਸ ਪ੍ਰੈਜ਼ੀਡੈਂਟ ਹਨ, ਜੋ ਸਭ ਤੋਂ ਵੱਡਾ ਸਿੱਖ ਚੈਰੀਟੀਆਂ ਵਿੱਚੋਂ ਇੱਕ ਹੈ। ਇਨ੍ਹਾਂ ਨੂੰ ‘ਰਫ਼ੀ ਅਹਮਦ ਕਿਦਵਾਈ ਅਵਾਰਡ’, ‘ਆਈ.ਸੀ.ਏ.ਆਰ. ਟੀਮ ਰਿਸਰਚ ਅਵਾਰਡ FICCI ਅਵਾਰਡ’, ‘ICAR ਗੋਲਡਨ ਜੁਬਲੀ ਅਵਾਰਡ’, ‘ISOR ਸਿਲਵਰ ਜੁਬਲੀ ਅਵਾਰਡ’ ਅਤੇ ਭਾਰਤ ਸਰਕਾਰ ਦੁਆਰਾ ਵਿਗਿਆਨ ਵਿਚ ਸਹਿਯੋਗ ਲਈ ‘ਪਦਮ ਭੂਸ਼ਣ’ ਪੁਰਸਕਾਰ ਨਾਲ ਨਵਾਜਿਆ ਗਿਆ।