ਵਿਰੋਧ ਦੇ ਡਰੋ ਹੈਪੀ ਵੈਲੀ ਘੋੜ ਦੌੜਾਂ ਰੱਦ

0
658

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਹੈਪੀ ਵੈਲੀ ਵਿਖੇ ਅੱਜ ਬੁੱਧਵਾਰ ਨੂੰ ਹੋਣ ਵਾਲੀਆਂ ਘੋੜਿਆਂ ਦੀਆਂ ਦੌੜਾਂ ਰੱਦ ਕਰ ਦਿੱਤੀਆਂ ਗਈ ਹਨ। ਜੌਕੀ ਕਲੱਬ ਅਨੁਸਾਰ ਹਵਾਲਗੀ ਬਿੱਲ ਵਿਰੋਧੀਆਂ ਨੇ ਆਨਲਾਈਨ ਇਹ ਅਪੀਲ ਕੀਤੀ ਸੀ ਕਿ ਹੈਪੀ ਵੈਲੀ ਇਕੱਠੇ ਹੋ ਕੇ ਰੇਸਾਂ ਵਿਚ ਵਿਗਨ ਪਾਇਆ ਜਾਵੇ। ਇਸ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਬਿੱਲ ਵਿਰੋਧੀਆਂ ਦਾ ਕਹਿਣਾ ਹੈ ਇਕ ਸਰਕਾਰੀ ਪੱਖੀ ਵਿਅਕਤੀ ਦੇ ਘੋੜੇ ਨੇ ਅੱਜ ਦੌੜਨਾ ਸੀ। ਇਹ ਉਹੀ ਵਿਅਕਤੀ ਹੈ ਜਿਸ ਦਾ ਨਾਮ ਯੁਨ ਲੁਗ ਐਮ ਟੀ ਆਰ ਵਿਖੇ ਬਿਲ ਵਿਰੋਧੀਆਂ ਤੇ ਹੋਏ ਹਮਲੇ ਵਿਚ ਵੀ ਆਉਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜੋਕੀ ਕਲੱਬ ਨੇ ਉਸ ਵਿਅਕਤੀ ਨੂੰ ਆਪਣਾ ਘੋੜਾ ਦੌੜਾਂ ਤੋ ਬਾਹਰ ਕਰਨ ਲਈ ਕਿਹਾ ਸੀ ਪਰ ਉਨ ਨੇ ਇਨਕਾਰ ਕਰ ਦਿੱਤਾ।

ਇਹ ਵੀ ਖਬਰ ਆ ਰਹੀ ਹੈ ਕਿ ਪਹਿਲੀ ਅਕਤੂਬਰ ਨੂੰ ਚੀਨੀ ਨੈਸਨਲ ਦਿਨ ਤੇ ਹੋਣ ਵਾਲੀ ਆਤਿਸ਼ਬਾਜੀ ਇਸ ਵਾਰ ਨਹੀ ਹੋਵੇਗੀ।