ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਧਰਮ ਨਿਰਪੱਖ ਸੋਚ ਨੂੰ ਚੁਨੌਤੀ-ਰਣਜੀਤ ਔਜਲਾ

0
290

ਹਾਂਗਕਾਂਗ, 7 ਸਤੰਬਰ (ਜੰਗ ਬਹਾਦਰ ਸਿੰਘ)-ਪੱਤਰਕਾਰ ਅਤੇ ਸਮਾਜ ਸੁਧਾਰਕ ਗੌਰੀ ਲੰਕੇਸ਼ ਦੀ ਬੈਂਗਲੁਰੂ ਵਿਖੇ ਹੋਈ ਹੱਤਿਆ ਦੀ ਸ਼ਖਤ ਨਿਖੇਧੀ ਕਰਦਿਆਂ ਹਾਂਗਕਾਂਗ ਦੇ ਨਾਮਵਰ ਗੀਤਕਾਰ ਅਤੇ ਗਾਇਕ ਰਣਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਗੌਰੀ ਲੰਕੇਸ਼ ਹਮੇਸ਼ਾ ਧਰਮ ਨਿਰਪੱਖਤਾ ਦੀ ਮੁਦੱਈ ਰਹੀ ਹੈ ਅਤੇ ਉਨ੍ਹਾਂ ਦੀ ਕੀਤੀ ਗਈ ਹੱਤਿਆ ਮਨੁੱਖੀ ਅਧਿਕਾਰਾਂ ਅਤੇ ਧਰਮ ਨਿਰਪੱਖਤਾ ਦੇ ਹਿਤੇਸ਼ੀਆਂ ਲਈ ਵੱਡੀ ਚੁਣੌਤੀ ਹੈ | ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਗੌਰੀ ਲੰਕੇਸ਼ ਦੇ ਹਤਿਆਰਿਆਂ ਨੂੰ ਗਿ੍ਫ਼ਤਾਰ ਕਰ ਕੇ ਇਸ ਘਿਨਾਉਣੇ ਅਪਰਾਧ ਦੇ ਸਾਜ਼ਿਸ਼ ਕਰਤਾਵਾਂ ਨੂੰ ਬੇਨਕਾਬ ਕੀਤਾ ਜਾਵੇ ਉੱਥੇ ਧਾਰਮਿਕ ਕੱਟੜਤਾ ਅਤੇ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਅਤੇ ਸਮਾਜ ਸੁਧਾਰਕਾਂ ਦੀ ਸੁਰੱਖਿਆ ਨੂੰ ਭਾਰਤ ਵਿਚ ਯਕੀਨੀ ਬਣਾਇਆ ਜਾਵੇ | ਗੌਰੀ ਲੰਕੇਸ਼ ਦੀ ਹੱਤਿਆ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਨ ਵਾਲਿਆਂ ਵਿਚ ਪੱਤਰਕਾਰ ਅਮਰਜੀਤ ਸਿੰਘ ਗਰੇਵਾਲ, ਸੰਪਾਦਕ ਪੰਜਾਬੀ ਚੇਤਨਾ, ਨਵਤੇਜ ਸਿੰਘ ਅਟਵਾਲ, ਕੁਲਦੀਪ ਸਿੰਘ ਉੱਪਲ, ਸਤਪਾਲ ਸਿੰਘ ਮਾਲੂਵਾਲ, ਪਰਮਿੰਦਰ ਗਰੇਵਾਲ, ਕਸ਼ਮੀਰ ਸਿੰਘ ਸੋਹਲ, ਕੁਲਦੀਪ ਸਿੰਘ ਬੁੱਟਰ, ਡਾ. ਸੁਖਜੀਤ ਸਿੰਘ, ਰਾਣਾ ਸਰਕਾਰੀਆ, ਰਛਪਾਲ ਸਿੰਘ,  ਬਲਜੀਤ ਸਿੰਘ ਔਜਲਾ, ਨਿਸ਼ਾਨ ਸਿੰਘ, ਜਗਤਾਰ ਸਿੰਘ ਗਿੱਲ. ਕਰਤਾਰ ਸਿੰਘ ਭਾਲਾ, ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ, ਗੁਰਦੀਪ ਸਵੱਦੀ, ਗੁਰਮੀਤ ਸਿੰਘ ਪੰਨੂ, ਮਲਕੀਤ ਸਿੰਘ ਮੁੰਡਾ ਪਿੰਡ, ਜਗਰੂਪ ਸਿੰਘ, ਕੁਲਵਿੰਦਰ ਸਿੰਘ ਰਿਆਤ,ਜਗਜੀਤ ਸਿੰਘ ਚੋਹਲਾ ਸਾਹਿਬ, ਸ਼ਸੀਪਾਲ ਸਮੇਤ ਬਹੁਤ ਸਾਰੇ ਪਤਵੰਤੇ ਸ਼ਾਮਿਲ ਹਨ |