ਸਰਸਾ ਡੇਰੇ ਚ’ ਤਲਾਸ਼ੀ ਸੁਰੂ

0
519

ਸਰਸਾ: ਸਰਸਾ ਸਥਿਤ ਡੇਰਾ ਸੱਚਾ ਸੱਦਾ ਦੇ ਮੁਖੀ ਨੂੰ 2 ਹਫਤੇ ਪਹਿਲਾ ਬਲਤਾਕਾਰ ਦਾ ਦੋਸ਼ੀ ਐਨਾਲ ਕੀਤੇ ਜਾਣ ਤੋ ਬਾਅਦ ਉਸ ਦੇ ਡੇਰੇ ਦੀ ਸਰਕਾਰੀ ਤਲਾਸ਼ੀ ਸੁਰੂ ਹੋ ਗਈ ਹੈ। 700 ਏਕੜ ਵਿਚ ਫੈਲੇ ਡੇਰੇ ਦੀ ਤਲਾਸੀ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਸਮੇਤ ਕਈ ਮਾਹਿਰ ਟੀਮਾਂ ਡੇਰੇ ਵਿਚ ਦਾਖਲ ਹੋ ਗਈਆਂ ਹਨ। ਲਈ ਲੋਕਾਂ ਦਾ ਮੰਨਣਾ ਹੈ ਕਿ ਜੇ ਕੁਝ ਗਲਤ ਡੇਰੇ ਵਿਚ ਹੁੰਦਾ ਸੀ ਉਸ ਦੇ ਸਬੂਤ ਮਟਾਉਣ ਲਈ 2 ਹਫਤੇ ਹਨ ਹਨ। ਹਰਿਆਣਾ ਸਰਕਾਰ ਵੱਲ ਵੀ ਡੇਰੇ ਦੀ ਤਲਾਸ਼ੀ ਵਿਚ ਦੇਰੀ ਲਈ ਉਗਲ ਉਠਾਈ ਜਾ ਰਹੀ ਹੈ। ਇਸੇ ਦੌਰਾਨ ਡੇਰਾ ਬੁਲਾਰਨ ਵਿਪਾਸਨਾ ਇੰਸਾ ਨੇ ਕਿਹਾ ਹੈ ਕਿ ਡੇਰਾ ਨੇ ਹਮੇਸ਼ਾ ਕਾਨੂੰਨ ਦਾ ਪਾਲਨ ਕੀਤਾ ਹੈ ਤੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਹੈ। ਯਾਦ ਰਹੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ਨਾਲ ਇਹ ਤਲਾਸ਼ੀ ਅਭਿਆਨ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਹ ਤਲਾਸ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਏ.ਕੇ. ਐਸ. ਪੰਵਾਰ ਦੀ ਦੇਖ ਰੇਖ ਹੇਠ ਹੋ ਰਹੀ ਹੈ।