ਹਾਂਗਕਾਂਗ ਤੋਂ ਅੱਜ ਦੀਆਂ ਅਹਿਮ ਖਬਰਾਂ

0
686

ਹਵਾਲਗੀ ਬਿੱਲ ਵਿਰੋਧੀ 15 ਨੂੰ ਹੋਣ ਵਾਲੀ ਰੈਲੀ ਅਤੇ ਮਾਰਚ ਨੂੰ ਪਲੀਸ ਨੇ ਮਨਜੂਰੀ ਦੇਣ ਤੋ ਕੀਤਾ ਇਨਕਾਰ। ਇਹ ਰੈਲੀ ਕਾਸਬੇਵੇ ਵਿਖੇ ਹੋਣੀ ਸੀ।
13 ਨੂੰ ਹੋਣ ਵਾਲੇ ਚੀਨੀ ਤਿਉਹਾਰ ‘ਮਿੰਡ ਆਟਮ ਫੈਸਟੀਵਲ’ ਸਮੇਂ ਪਹਿਲਾਂ ਮੈਟਰੋ ਸਾਰੀ ਰਾਤ ਚਲਦੀ ਸੀ ਪਰ ਇਸ ਵਾਰ ਨਹੀ ਚੱਲੇਗੀ।
ਅੱਜ ਦੁਪਿਹਰ ਸਮੇਂ ਸੈਟਲ ਸਥਿਤ ਆਈ ਐਫ ਸੀ ਮਾਲ ਵਿਚ ਉਸ ਸਮੇਂ ਤਨਾਓ ਪੈਦਾ ਹੋ ਗਿਆ ਜਦ ਕੁਝ ਲੋਕਾਂ ਨੇ ਚੀਨੀ ਝੰਡੇ ਝੁਲਾਉਣੇ ਸੁਰੂ ਕਰ ਦਿਤੇ ਤੇ ਚੀਨੀ ਰਾਸ਼ਟਰੀ ਗੀਤ ਗਾਏ। ਇਸ ਦੇ ਵਿਰੋਧ ਵਿਚ ਆਏ ਲੋਕਾਂ ਨੇ ਹਵਾਲਗੀ ਬਿੱਲ ਦੇ ਹੱਕ ਵਿੱਚ ਗੀਤ ਗਾਏ। ਤਨਾਓ ਕਾਰਨ ਕੁਝ ਦੁਕਾਨਾਂ ਦੇ ਦਰਵਾਜੇ ਵੀ ਬੰਦ ਹੋ ਗਏ।
ਅੱਗ ਬੁਝਾਓ ਵਿਭਾਗ ਨੇ ਇੱਕ ਵਾਰ ਫਿਰ ਸਪਸਟ ਕੀਤਾ ਕਿ 31 ਅਗਸਤ ਨੂੰ ਪ੍ਰਿਸ ਐਡਵਰਡ ਸਟੇਸ਼ਨ ਤੇ ਕਿਸੇ ਦੀ ਮੌਤ ਨਹੀ ਹੋਈ।
ਕੁਝ ਮੀਡੀਆ ਕਰਮੀਆਂ ਨੇ ਪੁਲੀਸ਼ ਨੂੰ ਫਿਰ ਅਪੀਲ ਕੀਤੀ ਤੇ ਮੀਡੀਆ ਕਰਮੀਆਂ ਤੇ ਪੁਲੀਸ਼ ਬਲ ਪ੍ਰਯੋਗ ਕਰਨਾ ਬੰਦ ਕਰੇ। ਇਹ ੳਨਾਂ ਨੂੰ ਕੰਮ ਕਰਨ ਤੋਂ ਰੋਕਣ ਵਾਂਗ ਹੈ।
ਮੁਸਾਫਰਾਂ ਦੀ ਘਟਦੀ ਗਿਣਤੀ ਨੂੰ ਦੇਖਦੇ ਹੋਏ ਕੈਥੇ ਪੈਸਫਿਕ ਕੰਪਨੀ ਨੇ ਕਈ ਲੰਮੇ ਰੂਟਾਂ ਤੇ ਉਡਾਨਾਂ ਵਿਚ ਕਮੀ ਦਾ ਐਲਾਨ ਕੀਤਾ ਹੈ।
ਪਲੀਸ ਅਨੁਸਾਰ ਜੂਨ ਤੋ ਸੁਰੂ ਹੋਏ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੌਰਾਨ ਕੁਲ 1365 ਵਿਅਕਤੀ ਫੜੈ ਗਏ ਹਨ ਜਿਨਾਂ ਦੀ ਉਮਰ 12 ਤੋ 72 ਸਾਲ ਵਿਚਕਾਰ ਹੈ।