ਜੇਕਰ ਤੁਸੀਂ ਪਾਸਪੋਰਟ ਲਈ ਆਨਲਾਈਨ ਬਿਨੈ ਕਰਨ ਜਾ ਰਹੇ ਤਾਂ ਸਾਵਧਾਨ ਹੋ ਜਾਓ। ਪਾਸਪੋਰਟ ਵਿਭਾਗ ਦੇ ਨਾਮ ਉਤੇ ਅੱਧਾ ਦਰਜਨ ਜ਼ਿਆਲੀ ਵੈਬਸਾਈਟਾਂ ਚਲ ਰਹੀਆਂ ਹਨ। ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਸੇਵਾ ਡਿਵੀਜ਼ਨ ਨੇ ਇਨ੍ਹਾਂ ਵੈਬਸਾਈਟਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਵੈਬਸਾਈਟ ਦੇ ਨਾਮ ਜਾਰੀ ਕਰਦੇ ਹੋਏ ਲੋਕਾਂ ਨੂੰ ਚੌਕਸ ਕੀਤਾ ਹੈ, ਇਨ੍ਹਾਂ ਵੈਬਸਾਈਟ ਉਤੇ ਭੁਲਕੇ ਵੀ ਆਪਣਾ ਨਿੱਜੀ ਡਾਟਾ ਅਤੇ ਬੈਂਕ ਖਾਤਾ ਸਾਂਝਾ ਨਾ ਕਰੋ। ਇਹ ਜਾਅਲੀ ਵੈਬਸਾਈਟਾਂ ਪਾਸਪੋਰਟ ਬਣਾਉਣ ਦੇ ਨਾਮ ਉਤੇ ਫੀਸ ਤੋਂ ਜ਼ਿਆਦਾ ਫੀਸ ਵੀ ਵਸੂਲ ਰਹੀਆਂ ਹਨ।
ਪਾਸਪੋਰਟ ਸੇਵਾ ਡਿਵੀਜਨ ਨੇ ਸਾਫ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਧਿਆਨ ਵਿਚ ਆਇਆ ਫਰਜੀ ਵੈਬਸਾਈਟ ਚਲ ਰਹੀਆਂ ਹਨ। ਇਹ ਵੈਬਸਾਈਟ ਪਾਸਪੋਰਟ ਬਣਾਉਣ ਦੇ ਨਾਮ ਉਤੇ ਭਾਰੀ ਫੀਸ ਵਸੂਲ ਰਹੀਆਂ ਹਨ, ਜਦੋਂਕਿ ਪਾਸਪੋਰਟ ਡਿਵੀਜਨ ਦੀ ਅਧਿਕਾਰਤ ਵੈਬਸਾਈਟ ਵਿਚ ਕਿਸੇ ਤਰ੍ਹਾਂ ਦੀ ਵਾਧੂ ਫੀਸ ਨਹੀਂ ਲਈ ਜਾਂਦੀ। ਇਨ੍ਹਾਂ ਵੈਬਸਾਈਟ ਉਤੇ ਹੋਣ ਵਾਲੀ ਬਿਨੈ ਉਤੇ ਪਾਸਪੋਰਟ ਸੇਵਾ ਕੇਂਦਰਾਂ ਵਿਚ ਕਾਗਜ਼ਾਂ ਦੇ ਤਸਦੀਕ ਲਈ ਮੁਲਾਕਾਤ ਸਮਾਂ ਵੀ ਦਿੱਤਾ ਜਾ ਰਿਹਾ ਹੈ। ਜਾਅਲੀ ਵੈਸਸਾਈਟ ਡੋਮੇਨ ਨਾਮ .org, in, .com ਦੇ ਰੂਪ ਵਿਚ ਸਗਰਮਰ ਹਨ। ਅਜੇ ਤੱਕ ਅੱਧਾ ਦਰਜਨ ਵੈਬਸਾਈਟਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੇ ਪਤਾ ਤੋਂ ਮਿਲਦੀ ਜੁਲਦੀ ਵੀ ਕਈਆਂ ਵੈਬਸਾਈਟ ਚਲ ਰਹੀਆਂ ਹਨ ਤਾਂ ਭੁਲਕੇ ਵੀ ਆਪਣੇ ਕੰਪਿਊਟਰ ਜਾਂ ਮੋਬਾਇਲ ਤੋਂ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ। ਫਰਜ਼ੀ ਵੈਬਸਾਈਟ ਨੂੰ ਹੈਂਡਲ ਕਰਨ ਵਾਲੇ ਲੋਕ ਕੁਝ ਸਕਿੰਡ ਵਿਚ ਤੁਹਾਡਾ ਨਿੱਜੀ ਡਾਟਾ ਅਤੇ ਬੈਂਕ ਖਾਤੇ ਹੈਕ ਕਰ ਸਕਦੇ ਹਨ। ਬੈਂਕ ਖਾਤੇ ਵਿਚੋਂ ਫੀਸ ਦਾ ਆਨਲਾਈਨ ਭੁਗਤਾਨ ਭਾਰੀ ਪੈ ਸਕਦਾ ਹੈ। ਪਾਸਪੋਰਟ ਡਿਵੀਜਨ ਨੇ ਆਪਣੀ ਅਧਿਕਾਰਤ ਵੈਬਸਾਈਟ ਉਤੇ ਹੀ ਪਾਸਪੋਰਟ ਲਈ ਬਿਨੈ ਕਰਨ ਦੀ ਸਲਾਹ ਦਿੱਤੀ ਹੈ।
ਪਾਸਪੋਰਟ ਵਿਭਾਗ ਅਧਿਕਾਰਤ ਵੈਬਸਾਈਟ
ਅਧਿਕਾਰਤ ਮੋਬਾਇਲ ਐਪ ਇਹ ਹੈ –
mPassport Seva
ਇਸ ਨੂੰ ਵੀ ਸਮਝ ਲਓ –
– ਪਾਸਪੋਰਟ ਲਈ ਆਨਲਾਈਨ 1500 ਫੀਸ ਲਗਦੀ ਹੈ।
– ਐਮਰਜੈਂਸੀ ਪਾਸਪੋਰਟ ਲਈ ਆਨਲਾਈਨ 3500 ਫੀਸ ਲਗਦੀ ਹੈ।
ਇਹ ਹੈ ਜਾਅਲੀ ਵੈਬਸਾਈਟ –
www.indiapassport.org
www.indiapassport.org
www.passport-seva.in
www.online-passportindia.com
www.passportindiaportal.in
www.passport-india.in
www.applypassport.org