ਹਵਾਲਗੀ ਬਿੱਲ ਦੀ ਮੌਤ ਹੋ ਚੁੱਕੀ ਹੈ :ਹਾਂਗਕਾਂਗ ਮੁੱਖੀ

0
677

ਹਾਂਗਕਾਂਗ(ਪਚਬ): ਕਈ ਦਿਨਾਂ ਬਾਅਦ ਅੱਕ ਮੀਡੀਆ ਸਾਹਮਣੇ ਆਈ ਹਾਂਗਕਾਂਗ ਦੀ ਮੱਖੀ, ਮਿਸ ਕੈਰੀ ਲੈਮ ਨੇ ਇਕ ਵਾਰ ਕਿਹਾ ਕਿ ਉਸ ਦੀ ਸਰਕਾਰ ਕਈ ਪੱਖਾ ਤੇ ਫੇਲ ਹੋਈ ਹੈ। ਉਹ ਮੁੜ ਲੋਕਾਂ ਨਾਲ ਗੱਲਵਾਤ ਸੁਰੂ ਕਰਨਾ ਚਹੁਦੇ ਹਨ। ਕਦ ਉਨਾਂ ਨੂੰ ਹਵਾਲਗੀ ਬਿੱਲ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਵਾਲਗੀ ਬਿੱਲ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਹੁਣ ਫਿਰ ਤੋ ਵਿਧਾਨ ਸਭਾ ਵਿਚ ਨਹੀ ਵਿਚਾਰਿਆ ਜਾਵੇਗਾ। ਇਸ ਬਿਲ ਦਾ ਵਿਰੋਧ ਕਰਨ ਵਾਲੇ ਇਸ ਨੂੰ ਵਾਪਸ ਲੈਣ ਦੀ ਮੰਗ ਤੇ ਅੜੈ ਹੋਏ ਹਨ ਤੇ ਕਈ ਤਰਾਂ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸੇ ਦੌਰਾਨ ਬੀਤੇ ਕੱਲ ਹਾਂਗਕਾਂਗ ਦੀ ਗਾਇਕਾਂ ਤੇ ਡੈਮੋਕਰੈਸੀ ਪੱਖੀ ਡੈਸਨ ਹੋ ਨੇ ਹਾਂਗਕਾਂਗ ਦਾ ਮਸਲਾ ਯੂ ਐਨ ਵਿਚ ਉਠਾਇਆ ਤੇ ਬੇਨਤੀ ਕੀਤੀ ਕਿ ਚੀਨ ਵੱਲੋ ਹਾਂਗਕਾਂਗ ਨਾਲ ਕੀਤੇ ਜਾ ਰਹੇ ਵਰਤਾਰੇ ਲਈ ਚੀਨ ਨੂੰ ਯੂ ਐਨ ਵਿਚੋ ਬਾਹਰ ਕੱਢ ਦਿਤਾ ਜਾਵੇ। ਮਿਸ ਹੋ ਦੇ ਭਾਸਣ ਦੌਰਾਨ ਚੀਨ ਦੇ ਨੁਮਾਇਦੇ ਨੇ ਉਸ ਦੇ ਭਾਸਣ ਦੇ ਵਿਰੋਧ ਕੀਤਾ।
ਇਕ ਵਾਰ ਫਿਰ ਮੀਡੀਆ ਨੇ ਪੁਲੀਸ ਵੱਲੋ ਉਨਾਂ ਨਾਲ ਮਾੜਾ ਵਰਤਾਓ ਕਰਨ ਦੇ ਦੋਸ਼ ਲਾਏ ਹਨ।