ਨਵੀਂ ਦਿੱਲੀ: ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫ਼ੋਨ ਨਿਰਮਾਤਾ ਬਣ ਚੁੱਕਾ ਹੈ। ਇਸ ਖੇਤਰ ਵਿੱਚ ਪਹਿਲਾ ਸਥਾਨ ਗੁਆਂਢੀ ਮੁਲਕ ਚੀਨ ਦਾ ਹੈ।
ਭਾਰਤੀ ਸੈਲੂਲਰ ਐਸੋਸੀਏਸ਼ਨ (ICA) ਮੁਤਾਬਕ ਸਾਲਾਨਾ ਮੋਬਾਈਲ ਫ਼ੋਨ ਪ੍ਰੋਡਕਸ਼ਨ ਵਿੱਚ ਭਾਰਤ ਨੇ ਖਾਸੀ ਤਰੱਕੀ ਕਰ ਲਈ ਹੈ। ਅੰਕੜੇ ਦੱਸਦੇ ਹਨ ਕਿ 2014 ਵਿੱਚ ਭਾਰਤ ਅੰਦਰ ਤਿੰਨ ਮਿਲੀਅਨ ਮੋਬਾਈਲ ਹੈਂਡਸੈੱਟ ਦਾ ਨਿਰਮਾਣ ਹੁੰਦਾ ਸੀ, ਪਰ 2017 ਵਿੱਚ ਇਹ ਅੰਕੜਾ ਗਿਆਰਾਂ ਮਿਲੀਅਨ ਤਕ ਪਹੁੰਚ ਗਿਆ ਹੈ।
ਭਾਰਤ ਨੇ ਇਸ ਦੌੜ ਵਿੱਚ ਵੀਅਤਨਾਮ ਨੂੰ ਪਿੱਛੇ ਛੱਡਦਿਆਂ ਦੂਜੀ ਥਾਂ ਮੱਲੀ ਹੈ। ਅੱਜ ਕੱਲ੍ਹ ਭਾਰਤ ਵਿੱਚ ਵੀ ਸੈਮਸੰਗ ਜਿਹੀਆਂ ਕਈ ਨਾਮੀ ਕੰਪਨੀਆਂ ਆਪਣੇ ਮੋਬਾਈਲ ਫ਼ੋਨਾਂ ਦਾ ਨਿਰਮਾਣ ਕਰਦੀਆਂ ਹਨ। ਦੁਨੀਆ ਦੀ ਦਿੱਗਜ ਟੈੱਕ ਕੰਪਨੀ ਐਪਲ ਵੀ ਆਪਣਾ ਆਈਫ਼ੋਨ ਐਸ.ਈ.-2 ਭਾਰਤ ਵਿੱਚ ਬਣਾਉਣ ਲਈ ਯੋਜਨਾ ਬਣਾ ਰਹੀ ਹੈ।