ਐਲਪੀਜੀ ਸਿਲੰਡਰ ਹੋਇਆ ਸਸਤਾ

0
294

ਨਵੀਂ ਦਿੱਲੀ: ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 35.50 ਰੁਪਏ ਘਟਾ ਦਿੱਤੀ ਹੈ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ ਮਾਮੂਲੀ ਕਟੌਤੀ 1.74 ਰੁਪਏ ਕੀਤੀ ਗਈ ਹੈ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਐਲਾਨੀਆਂ ਨਵੀਆਂ ਦਰਾਂ ਮੁਤਾਬਕ 14.2 ਕਿਲੋਗ੍ਰਾਮ ਵਾਲੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 653.50 ਰੁਪਏ ਹੋਏਗੀ ਜੋ ਪਹਿਲਾਂ 689 ਰੁਪਏ ਸੀ। ਇਸ ਤਰ੍ਹਾਂ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਕੋਲਕਾਤਾ ਵਿੱਚ 676 ਰੁਪਏ, ਮੁੰਬਈ ਵਿੱਚ 625 ਰੁਪਏ ਤੇ ਚੇਨਈ ਵਿੱਚ 663.50 ਰੁਪਏ ਹੋਏਗੀ।

ਉਧਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ (ਜੋ ਹਹੇਕ ਗਾਹਕ ਸਾਲ ਵਿੱਚ 12 ਹੀ ਲੈ ਸਕਦਾ ਹੈ) ਵਿੱਚ ਮਾਮੂਲੀ 1.74 ਰੁਪਏ ਦੀ ਕਮੀ ਕੀਤੀ ਗਈ ਹੈ। ਇਹ ਸਿਲੰਡਰ ਹੁਣ ਦਿੱਲੀ ਵਿੱਚ 491.35 ਰੁਪਏ ਦਾ ਹੋਏਗਾ ਜਦੋਂਕਿ ਪਹਿਲਾਂ 493 ਰੁਪਏ ਦਾ ਸੀ।