ਅੰਗਰੇਜ਼ਾਂ ਨੂੰ ਸਬਜ਼ੀ ਦੀ ਖੇਤੀ ਸਿਖਾ ਰਿਹਾ ਹਰਬੀਰ ਸਿੰਘ

0
568

ਕੁਰੂਕਸ਼ੇਤਰ/ਸ਼ਾਹਾਬਾਦ  (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ ਦੇ ਪਿੰਡ ਡਾਡਲੂ ਵਾਸੀ ਹਰਬੀਰ ਸਿੰਘ ਨੇ ਰੋਜ਼ਗਾਰ ਹਾਸਲ ਕਰਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ | ਇਸ ਨੌਜਵਾਨ ਦਾ ਖੇਤੀ ਤੋਂ ਕੋਈ ਲੰਮਾ-ਚੌੜਾ ਨਾਤਾ ਵੀ ਨਹੀਂ ਸੀ | ਸਿਰਫ 2 ਕਨਾਲ ਦੀ ਜ਼ਮੀਨ ਵਾਲੇ ਇਸ ਨੌਜਵਾਨ ਦੇ ਸਿਰ ‘ਤੇ ਸਬਜ਼ੀ ਦੀ ਖੇਤੀ ਕਰਨ ਦਾ ਅਜਿਹਾ ਜਨੂਨ ਸਵਾਰ ਹੋਇਆ ਕਿ ਅੱਜ ਹਰਬੀਰ ਸਿੰਘ ਆਪਣੇ ਆਪ ਨੂੰ ਇਕ ਪ੍ਰਗਤੀਸ਼ੀਲ ਕਿਸਾਨ ਵਜੋਂ ਸਥਾਪਤ ਕਰ ਚੁੱਕੇ ਹਨ | ਅਹਿਮ ਪਹਿਲੂ ਇਹ ਹੈ ਕਿ ਯੁਵਾ ਪ੍ਰਗਤੀਸ਼ੀਲ ਕਿਸਾਨ ਹਰਬੀਰ ਸਿੰਘ ਹੁਣ ਅੰਗਰੇਜਾਂ ਨੂੰ ਸਬਜ਼ੀ ਦੀ ਖੇਤੀ ਕਰਨ ਦੇ ਟਿਪਸ ਸਿਖਾ ਰਹੇ ਹਨ | ਇਸ ਕਿਸਾਨ ਨੂੰ ਸੂਬਾਈ ਸਰਕਾਰ ਵਲੋਂ ਲਗਾਤਾਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀਆਂ ਸਾਰੀ ਯੋਜਨਾਵਾਂ ਦਾ ਫਾਇਦਾ ਦਿੱਤਾ ਜਾ ਰਿਹਾ ਹੈ | ਸ਼ਾਹਾਬਾਦ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਡਾਡਲੂ ‘ਚ ਕਿਸਾਨ ਹਰਬੀਰ ਸਿੰਘ ਨੇ ਸਾਲ 2005 ‘ਚ 2 ਕਨਾਲ ਖੇਤਰ ‘ਚ ਸਬਜ਼ੀਆਂ ਦੀ ਨਰਸਰੀ ਲਾਉਣ ਦਾ ਯਤਨ ਸ਼ੁਰੂ ਕੀਤਾ | ਹਰਬੀਰ ਸਿੰਘ ਦੇ ਯਤਨ ਪੂਰੇ ਮਨ ਨਾਲ ਸ਼ੁਰੂ ਕੀਤੇ ਗਏ ਸਨ | ਇਸ ਲਈ ਹੋਲੇ-ਹੋਲੇ 2 ਕਨਾਲ ਤੋਂ ਅੱਜ 14 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਨਰਸਰੀ ਨੂੰ ਸਥਾਪਤ ਕੀਤਾ