ਚੰਡੀਗੜ੍ਹ : ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਹੇਠ ਲਿਖੇ ਅਹਿਮ ਫੈਸਲੇ ਕੀਤੇ ਗਏ;
ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ
5178 ਅਧਿਆਪਕਾਂ ਨੂੰ ਕੀਤਾ ਗਿਆ ਰੈਗੂਲਰ
ਫੁੱਲ ਸਕੇਲ ‘ਤੇ ਰੈਗੂਲਰ ਕਰਨ ਨੂੰ ਮਨਜ਼ੂਰੀ
ਇੱਕ ਅਕਤੂਬਰ, 2019 ਤੋਂ ਕੀਤਾ ਜਾਵੇਗਾ ਰੈਗੂਲਰ
650 ਨਰਸਾਂ ਨੂੰ ਵੀ ਰੈਗੂਲਰ ਕਰਨ ਦਾ ਫ਼ੈਸਲਾ ਹੋਇਆ
ਗਰੁੱਪ ਹਾਊਸਿੰਗ ਸੁਸਾਇਟੀ ‘ਚ ਸਸਤੇ ਭਾਅ ‘ਤੇ ਮਿਲੇਗੀ ਜ਼ਮੀਨ
ਵੈਟਨਰੀ ਫ਼ਾਰਮਾਸਿਸਟ ਤੇ ਸਫ਼ਾਈ ਸੇਵਕਾਂ ਦੇ ਭੱਤੇ ‘ਚ ਇਜ਼ਾਫ਼ਾ
ਵੈਟਨਰੀ ਫ਼ਾਰਮਾਸਿਸਟਾਂ ਦਾ ਭੱਤਾ 8 ਹਜ਼ਾਰ ਤੋਂ 9 ਹਜ਼ਾਰ ਕੀਤਾ
ਸਫ਼ਾਈ ਸੇਵਕਾਂ ਦਾ ਭੱਤਾ 4 ਹਜ਼ਾਰ ਤੋਂ ਵਧਾ ਕੇ 4500 ਕੀਤਾ
ਪੰਜਾਬ ‘ਚ ਮੁੜ ਸ਼ੁਰੂ ਹੋਣਗੇ ਇੱਟਾਂ ਦੇ ਭੱਠੇ
ਪੰਜਾਬ ਕੈਬਨਿਟ ਦੀ ਬੈਠਕ ‘ਚ ਫ਼ੈਸਲੇ ‘ਤੇ ਮੁਹਰ
ਕੁਝ ਸ਼ਰਤਾਂ ਨਾਲ ਭੱਠੇ ਚਾਲੂ ਕਰਨ ਦਾ ਦਿੱਤਾ ਆਦੇਸ਼
ਵਧਦੇ ਹਵਾਈ ਪ੍ਰਦੂਸ਼ਣ ਦੇ ਚਲਦੇ NGT ਨੇ ਲਾਈ ਸੀ ਰੋਕ
30 ਸਤੰਬਰ ਤੱਕ ਨਵੀਂ ਤਕਨੀਕ ਨੂੰ ਅਪਨਾਉਣਾ ਹੋਵੇਗਾ