ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਨੇ ਭਾਰਤ ਵਿਚ ਆਪਣੀ ‘ਜਿਪਸੀ ‘ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਦੋ ਦਰਵਾਜ਼ਿਆਂ ਵਾਲੀ ਆਫ-ਰੋਡਰ ਭਾਰਤ ਵਿਚ ਸਭ ਤੋਂ ਪਹਿਲਾਂ 1985 ਵਿਚ ਲਾਂਚ ਕੀਤੀ ਸੀ ਅਤੇ ਇਹ ਸਭ ਤੋਂ ਵਧ ਵਿਕਣ ਵਾਲੇ ਮਾਡਲਾਂ ‘ਚੋਂ ਇਕ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਐੱਸਯੂਵੀ ਭਾਰਤੀ ਫ਼ੌਜ ਦੀ ਪਹਿਲੀ ਪਸੰਦ ਵਾਲੀ ਕਾਰ ਮੰਨੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਫ਼ੌਜ ਨੇ 31 ਹਜ਼ਾਰ ਜਿਪਸੀ ਖਰੀਦੀਆਂ।
ਕਿਉਂ ਹੋਈ ਬੰਦ?
ਜਿਪਸੀ ਭਾਰਤ ਵਿਚ 33 ਸਾਲ ਪਹਿਲਾਂ ਆਈ ਸੀ ਅਤੇ ਇਸ ਦਾ ਦੂਸਰਾ ਜਨਰੇਸ਼ਨ ਵੀ ਇਸੇ ਅਵਤਾਰ ਵਿਚ ਹੁਣ ਤਕ ਵੇਚਿਆ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਐੱਸਯੂਵੀ ਦਾ ਤੀਸਰਾ ਜਨਰੇਸ਼ਨ ਮਾਡਲ 1998 ਵਿਚ ਆਇਆ ਅਤੇ ਇਸ ਦੇ ਪਿਛਲੇ ਸਾਲ ਹੀ ਇਸ ਦਾ ਚੌਥਾ ਜਨਰੇਸ਼ਨ ਮਾਡਲ ਉਤਾਰਿਆ ਗਿਆ। ਕੰਪਨੀ ਨੇ ਭਾਰਤ ਵਿਚ ਜਿਪਸੀ ਨੂੰ ਅਪਡੇਟਿਡ ਕ੍ਰੈਸ਼ ਟੈਸਟ ਕਾਰਨ ਅਤੇ BS6 ਨਾਰਮਸ ਕਾਰਨ ਬੰਦ ਕੀਤਾ ਹੈ।